ਮਾਹਿਰਾਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਆਮ ਤੌਰ ਉਤੇ ਡ੍ਰਾਈਵਿੰਗ ਦੌਰਾਨ ਥਕਾਵਟ, ਅਕੇਵੇਂ ਅਤੇ ਉਨੀਂਦਰੇਪਨ ਨੂੰ ਦਰਕਿਨਾਰ ਕਰਕੇ ਡ੍ਰਾਈਵਿੰਗ ਕਰ ਲਈ ਜਾਂਦੀ ਹੈ ਜੋ ਕਿ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੀ ਹੈ। ਨਿਊਜ਼ੀਲੈਂਡ ਦੇ ਵਿਚ 40% ਸੜਕੀ ਦੁਰਘਟਨਾਵਾਂ ਅਜਿਹੇ ਕਾਰਨਾਂ ਕਰਕੇ ਜਾਂ ਮੌਕੇ ਉਤੇ ਪੂਰਾ ਧਿਆਨ ਡ੍ਰਾਈਵਿੰਗ ਵਿਚ ਕੇਂਦਰਤਿ ਨਾ ਹੋਣ ਕਰਕੇ ਹੁੰਦੀਆਂ ਹਨ। ਮਾਹਿਰਾਂ ਨੇ ਕਿਹਾ ਕਿ ਸਰਕਾਰ ਵੀ ਇਸ ਫਅਟੀਗ ਪ੍ਰਤੀ ਲੋਕਾਂ ਨੂੰ ਜਾਗੂਰਿਕ ਕਰਨ ਦੇ ਵਿਚ ਜਿਆਦਾ ਸਰਗਰਮ ਨਹੀਂ ਹੈ।