ਗ੍ਰੇਟਰ ਸਿਡਨੀ ਵਿੱਚ ਲਗਾਇਆ ਗਿਆ 5 ਲੱਖਵਾਂ ਦਰਖ਼ਤ ਦਾ ਬੂਟਾ -ਰੋਬ ਸਟੋਕਸ

ਨਿਊ ਸਾਊਥ ਵਲਜ਼ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰੋਸ ਸਟੋਕਸ ਵੱਲੋਂ ਅੱਜ ਸਿਡਨੀ ਬੰਗੈਰੀਬੀ ਪਾਰਕ ਵਿਖੇ ਦਰਖ਼ਤਾਂ ਲਈ ਨਵੇਂ ਬੂਟਿਆਂ ਨੂੰ ਲਗਾਉਂਦਿਆਂ ਕਿਹਾ ਗਿਆ ਕਿ ਅੱਜ ਉਨ੍ਹਾਂ ਨੇ 500,000 ਵਾਂ ਦਰਖ਼ਤ ਦਾ ਬੂਟਾ ਲਗਾਇਆ ਹੈ ਅਤੇ ਰਾਜ ਸਰਕਾਰ ਦੀ ਦੱਸ ਲੱਖ ਦਰਖ਼ਤਾਂ ਦੇ ਬੂਟੇ, ਸਾਲ 2022 ਤੱਕ ਲਗਾਉਣ ਦੇ ਕੰਮ ਵਿੱਚ ਇੱਕ ਹੋਰ ਕਦਮ ਪੁੱਟ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਸਰਕਾਰ ਵੱਲੋਂ ਸ਼ਹਿਰ ਨੂੰ ਹੋਰ ਵੀ ਹਰਾ-ਭਰਾ ਬਣਾਉਣ ਵਾਸਤੇ (ਲਾ ਨੀਨਾ ਵੈਕਰ ਪੈਟਰਨ ਦੇ ਜ਼ਰੀਏ) 10 ਮਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕੀਤਾ ਗਿਆ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਹੀ ਕਾਂਸਲਾਂ ਨੂੰ ਸ਼ਹਿਰ ਦੇ ਹਰ ਖੇਤਰ ਅੰਦਰ ਨਵੇਂ ਦਰਖ਼ਤ ਲਗਾਉਣ ਵਾਸਤੇ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਨੂੰ ਇੱਕ ਅਜਿਹੇ ਹਰੇ-ਭਰੇ ਪਾਰਕ ਵਿੱਚ ਬਦਲ ਦਿੱਤਾ ਜਾਵੇ ਜਿੱਥੇ ਕਿ ਲੋਕ ਕੁਦਰਤੀ ਵਾਤਾਵਰਣ ਵਿੱਚ ਵਿਚਰ ਸਕਣ ਅਤੇ ਚੰਗੀ ਸਿਹਤ ਦੇ ਧਾਰਨੀ ਬਣ ਸਕਣ।
ਉਨ੍ਹਾਂ ਕਿਹਾ ਕਿ ਉਕਤ ਸਾਰੇ ਪ੍ਰੋਗਰਾਮਾਂ ਦਾ ਆਗਾਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ 2019 ਦੇ ਜੂਨ ਮਹੀਨੇ ਵਿੱਚ ਹੀ ਕਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਗ੍ਰੇਟਰ ਸਿਡਨੀ ਦੇ ਖੇਤਰ ਅੰਦਰ ਸਾਲ 2022 ਤੱਕ 10 ਲੱਖ ਨਵੇਂ ਦਰਖ਼ਤਾਂ ਦੇ ਬੂਟੇ ਲਗਾ ਦਿੱਤੇ ਜਾਣਗੇ ਅਤੇ ਇਹ ਸਾਰਾ ਪ੍ਰਾਜੈਕਟ 2030 ਤੱਕ 50 ਲੱਖ ਦਰਖ਼ਤ ਲਗਾਏ ਜਾਣ ਵਾਲੇ ਟੀਚੇ ਦੇ ਤਹਿਤ ਹੀ ਚੱਲ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗ੍ਰੇਟਰઠਸਿਡਨੀ ਦੀਆਂ ਕਾਂਸਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਅਪ੍ਰੇਲ 14, 2021 ਤੱਕ ਉਹ ਆਪਣੀਆਂ ਅਰਜ਼ੀਆਂ ਦੇ ਦੇਣ ਤਾਂ ਜੋ ਮਈ ਮਹੀਨੇ ਤੋਂ ਗ੍ਰਾਂਟਾਂ ਦੇਣ ਦੀਆਂ ਕਾਰਵਾਈਆਂ ਅਰੰਭ ਕਰ ਦਿੱਤੀਆਂ ਜਾ ਸਕਣ। ਇਸ ਵਾਸਤੇ ਸਰਕਾਰ ਦੀ ਵੈਬਸਾਈਟ www.dpie.nsw.gov.au/premiers-priorities/greening-our-city/greening-our-city-grants ਉਪਰ ਵਿਜ਼ਿਟ ਕਰਕੇ ਪੂਰਨ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×