ਤਤਕਾਲੀਨ ਬਾਦਲ ਸਰਕਾਰ ਦੇ ਬੇਤਰਤੀਬੇ ਵਿਕਾਸ ਕਾਰਜਾਂ ਦਾ ਲੋਕ ਭੁਗਤ ਰਹੇ ਹਨ ਖਮਿਆਜਾ: ਸੰਧੂ

ਪਿੰਡ ਚੰਦਬਾਜਾ ਦੀਆਂ ਗਲੀਆਂ ‘ਚ ਇੰਟਰਲਾਕ ਟਾਈਲਾਂ ਲਾਉਣ ਦੀ ਕੀਤੀ ਸ਼ੁਰੂਆਤ

ਫ਼ਰੀਦਕੋਟ:- ਨੇੜਲੇ ਪਿੰਡ ਚੰਦਬਾਜਾ ਦੀਆਂ ਗਲੀਆਂ ‘ਚ ਇੰਟਰਲਾਕ ਟਾਈਲਾਂ ਲਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਕੀਤੇ ਗਏ ਅਧੂਰੇ ਜਾਂ ਬੇਤਰਤੀਬੇ ਵਿਕਾਸ ਕਾਰਜਾਂ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਿਉਂਕਿ ਤਤਕਾਲੀਨ ਬਾਦਲ ਸਰਕਾਰ ਮੌਕੇ ਵਿਕਾਸ ਕਾਰਜਾਂ ਦੇ ਨਾਂਅ ‘ਤੇ ਡਰਾਮੇਬਾਜੀ ਹੋਈ ਅਰਥਾਤ ਸਿਆਸੀ ਰੋਟੀਆਂ ਸੇਕ ਕੇ ਸਿਰਫ ਖਾਨਾਪੂਰਤੀ ਹੀ ਕੀਤੀ ਗਈ, ਕਿਉਂਕਿ ਬਾਦਲ ਸਰਕਾਰ ਦੇ ਵਿਕਾਸ ਕਾਰਜਾਂ ਨੇ ਉਲਟਾ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ‘ਚ ਸਗੋਂ ਵਾਧਾ ਕੀਤਾ। ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਚੰਦਬਾਜਾ ਨੇ ਅਜੈਪਾਲ ਸਿੰਘ ਸੰਧੂ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਉਨਾ ਤੋਂ ਭਵਿੱਖ ‘ਚ ਵੀ ਪਿੰਡ ਵਾਸੀਆਂ ਨੂੰ ਮਿਲਣ ਵਾਲੇ ਸਹਿਯੋਗ ਦੀ ਆਸ ਪ੍ਰਗਟਾਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਪ੍ਰੀਤ ਸਿੰਘ ਜੱਸਾ ਪ੍ਰਧਾਨ ਵਿਧਾਨ ਸਭਾ ਹਲਕਾ ਕੋਟਕਪੂਰਾ ਯੂਥ ਕਾਂਗਰਸ, ਬਲਵੰਤ ਸਿੰਘ ਭਾਣਾ ਸਰਪੰਚ ਤੇ ਬਲਾਕ ਪ੍ਰਧਾਨ ਦਿਹਾਤੀ ਕਾਂਗਰਸ ਕੋਟਕਪੂਰਾ, ਬਲਕਰਨ ਸਿੰਘ ਨੰਗਲ ਬੁਲਾਰਾ ਯੂਥ ਕਾਂਗਰਸ ਪੰਜਾਬ, ਗੁਰਸੇਵਕ ਸਿੰਘ ਨੀਲਾ ਸਰਪੰਚ ਨਾਨਕਸਰ, ਦਾਰਾ ਸਿੰਘ ਮੋਰਾਂਵਾਲੀ ਮੈਂਬਰ ਬਲਾਕ ਸੰਮਤੀ, ਸੁਖਜਿੰਦਰ ਸਿੰਘ ਕਲੇਰ ਸਰਪੰਚ, ਲਖਵੀਰ ਸਿੰਘ ਮੈਂਬਰ ਪੰਚਾਇਤ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਜਸਕਰਨ ਸਿੰਘ, ਸੁਖਦੀਪ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਗੁਲਜਾਰ ਸਿੰਘ, ਕੈਪਟਨ ਦਿਲਬਾਗ ਸਿੰਘ ਸਮੇਤ ਸਮੂਹ ਪਿੰਡ ਵਾਸੀ ਵੀ ਹਾਜਰ ਸਨ।
ਸਬੰਧਤ ਤਸਵੀਰ
ਵੀ।

Install Punjabi Akhbar App

Install
×