
(ਦ ਏਜ ਮੁਤਾਬਿਕ) ਮੈਲਬੋਰਨ ਅੰਦਰ ਵੱਧ ਰਹੇ ਕਰੋਨਾ ਕਲਸਟਰ ਦੇ ਚਲਦਿਆਂ, ਇਸੇ ਹਫ਼ਤੇ ਦੇ ਆਖੀਰ ਵਿੱਚ ਹੋਣ ਵਾਲੇ ਏ.ਐਫ.ਐਲ. ਦੇ ਮੈਚਾਂ ਦੀਆਂ ਟਿਕਟਾਂ ਜੋ ਕਿ ਅੱਜ ਹੀ ਵਿਕਣੀਆਂ ਸ਼ੁਰੂ ਹੋਣੀਆਂ ਸਨ, ਨੂੰ ਹਾਲ ਦੀ ਘੜੀ ਰੋਕ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਵੀਕਐਂਡ ਤੇ ਏ.ਐਫ.ਐਲ. ਦੇ ਤਿੰਨ ਮੈਚ ਖੇਡੇ ਜਾਣੇ ਹਨ ਅਤੇ ਇਨ੍ਹਾਂ ਦੀਆਂ ਟਿਕਟਾਂ ਦੀ ਵਿਕਰੀ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਣੀ ਸੀ। ਏ.ਐਫ.ਐਲ. ਦੇ ਮਹਿਲਾ ਟੀਮ ਵਾਲੇ ਟਵਿਟਰ ਅਕਾਊਂਟ ਤੋਂ ਇਸ ਬਾਰੇ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਗਿਆ ਕਿ ਅੱਜ ਜਿਹੜੀਆਂ ਰਾਊਂਡ 3 ਨੈਬ ਏ.ਐਫ.ਐਲ. ਮਹਿਲਾ ਵਰਗ ਦੇ ਮੁਕਾਬਲੇ ਹੋਣੇ ਸਨ, ਨੂੰ ਹਾਲ ਦੀ ਘੜੀ ਟਾਲ਼ ਦਿੱਤਾ ਗਿਆ ਹੈ ਅਤੇ ਸ਼ੋਸ਼ਲ ਮੀਡੀਆ ਉਪਰ ਇਸ ਦੇ ਅਗਲੇ ਅਪਡੇਟ ਬਾਰੇ ਜਾਣਕਾਰੀ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ।
ਅੱਜ ਰਾਤ ਨੂੰ ਵੈਸਟਰਨ ਬੁਲਡਾਗਜ਼ ਅਤੇ ਕੈਟਸ ਵਿਚਾਲੇ ਗੀਲੋਂਗ ਵਿਖੇ ਏ.ਐਫ.ਐਲ. ਮੈਚ ਦੀਆਂ ਟਿਕਟਾਂ ਹਾਲੇ ਵੀ ਵੈਬਸਾਈਟ (ਟਿਕਟਮਾਸਟਰ) ਉਪਰੋਂ ਲਈਆਂ ਜਾ ਸਕਦੀਆਂ ਹਨ।
ਕੱਲ੍ਹ ਸ਼ਨਿਚਰਵਾਰ ਅਤੇ ਐਤਵਾਰ ਨੂੰ ਮੈਲਬੋਰਬਨ ਵਿਖੇ ਹੋਣ ਵਾਲੇ ਮੈਚਾਂ ਦੀ ਤਰਤੀਬ ਇਸ ਪ੍ਰਕਾਰ ਹੈ: ਸ਼ਨਿਚਰਵਾਰ ਸ਼ਾਮ ਦੇ 5:10 ਤੋਂ ਸੇਂਟ ਕਿਲਡਾ ਅਤੇ ਕਾਰਲਟਨ ਵਿਚਾਲੇ ਰਸੀਆ (RSEA ) ਪਾਰਕ; ਕੈਸੀ ਫੀਲਡ ਵਿਖੇ ਸ਼ਨਿਚਰਵਾਰ ਨੂੰ ਹੀ ਸ਼ਾਮ ਦੇ 7:10 ਵਜੇ -ਮੈਲਬੋਰਨ ਅਤੇ ਨਾਰਥ ਮੈਲਬੋਰਨ; ਅਤੇ ਐਤਵਾਰ ਨੂੰ ਬਾਅਦ ਦੁਪਹਿਰ 3:10 ਵਜੇ -ਰਿਚਮੰਡ ਅਤੇ ਕਲਿੰਗਵੁੱਡ ਦਰਮਿਆਨ ਸਵਿਨਬਰਨ ਸੈਂਟਰ ਵਿਖੇ ਇਹ ਮੈਚ ਖੇਡੇ ਜਾਣੇ ਹਨ। ਅਤੇ ਇਸਤੋਂ ਇਲਾਵਾ ਇੰਟਰ ਸਟੇਟ ਦੇ ਵੀ ਤਿੰਨ ਮੈਚ ਜੋ ਕਿ ਇਸੇ ਵੀਕਐਂਡ ਤੇ ਹੀ ਖੇਡੇ ਜਾਣੇ ਹਨ।