ਯਸ਼ ਰਾਜ ਫਿਲਮਸ ਦੀ ‘ਠਗਸ ਆਫ…’ 8 ਨਵੰਬਰ ਨੂੰ ਦੁਨੀਆ ਭਰ ‘ਚ ਹੋਵੇਗੀ ਰਿਲੀਜ਼

images
ਯਸ਼ ਰਾਜ ਫਿਲਮਸ ਦੀ ‘ਠਗਸ ਆਫ ਹਿੰਦੋਸਤਾਨ’ ਬਾਲੀਵੁੱਡ ਦੀ ਸਭ ਤੋਂ ਵੱਡੀ ਰਿਲੀਜ਼ ‘ਚੋਂ ਇਕ ਹੋਵੇਗੀ। ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਅਭਿਨੇਤਾ ਅਮਿਤਾਭ ਬੱਚਨ ਅਤੇ ਆਮਿਰ ਖਾਨ ਇਸ ਫਿਲਮ ਰਾਹੀਂ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ।

images (2)

ਅੱਜ ਯਸ਼ ਰਾਜ ਫਿਲਮ ਨੇ ਇਸ ਐਕਸ਼ਨ ਮਨੋਰੰਜਨ ਦੇ ਲੋਗੋ ਨੂੰ ਰਿਲੀਜ਼ ਕੀਤਾ ਅਤੇ ਨਾਲ ਹੀ ਰਾਸ਼ਟਰੀ ਛੁੱਟੀ ਮੌਕੇ 8 ਨਵੰਬਰ ਨੂੰ ਫਿਲਮ ਦੀ ਰਿਲੀਜ਼ ਦਾ ਐਲਾਨ ਕੀਤਾ ਗਿਆ।

images (3)

‘ਠਗਸ ਆਫ ਹਿੰਦੋਸਤਾਨ’ ਲਈ ਵਿਸ਼ਾਲ ਆਕਾਰ ਦੇ ਜਹਾਜਾਂ ਦਾ ਨਿਰਮਾਣਾ ਕੀਤਾ ਗਿਆ, ਜਿਨ੍ਹਾਂ ਦਾ ਭਾਰ 2 ਲੱਖ ਕਿਲੋ ਦੇ ਕਰੀਬ ਹੈ। ਇਨ੍ਹਾਂ 2 ਜਹਾਜਾਂ ਨੂੰ ਬਣਾਉਣ ਲਈ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਾ। ਵੱਡੀ ਸਕ੍ਰੀਨ ‘ਤੇ ਇਨ੍ਹਾਂ ਜਹਾਜਾਂ ਨੂੰ ਐਕਸ਼ਨ ਸੀਕਵੈਂਸ ‘ਚ ਦੇਖਣਾ ਪ੍ਰਸ਼ੰਸਕਾਂ ਲਈ ਕਿਸੇ ਸ਼ਾਨਦਾਰ ਅਨੁਭਵ ਤੋਂ ਘੱਟ ਨਹੀਂ ਹੋਵੇਗਾ। ਵਿਜੈ ਕ੍ਰਿਸ਼ਣਾ ਆਚਾਰਿਆ ਨਿਰਦੇਸ਼ਿਤ ਫਿਲਮ ਦੀਵਾਲੀ ‘ਤੇ ਰਿਲੀਜ਼ ਹੋਵੇਗੀ। ਫਿਲਮ ‘ਚ ਅਮਿਤਾਭ ਅਤੇ ਆਮਿਰ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

(ਗੁਰਭਿੰਦਰ ਸਿੰਘ ਗੁਰੀ)
+91 99157-27311

Welcome to Punjabi Akhbar

Install Punjabi Akhbar
×