ਤਿੰਨ ਸਾਲ ਤੋਂ ਕੈਦ ਭੁਗਤ ਰਹੇ ਜੁਲਿਅਨ ਅਸਾਂਜੇ ਦੀ ਉੱਠੀ ਰਿਹਾਈ ਦੀ ਮੰਗ

ਵਿਕੀਲੀਕਸ ਦੇ ਜਨਮਦਾਤਾ, 50 ਸਾਲਾਂ ਦੇ ਜੂਲਿਅਨ ਅਸਾਂਜੇ, ਜੋ ਕਿ 11 ਅਪ੍ਰੈਲ 2019 ਤੋਂ ਲੰਡਨ ਦੀ ਭਾਰੀ ਸੁਰੱਖਿਆ ਵਾਲੀ ਬਲਮਾਰਸ਼ ਜੇਲ੍ਹ ਵਿੱਚ ਬੰਦ ਹਨ, ਦੀ ਰਿਹਾਈ ਵਾਸਤੇ ਆਵਾਜ਼ ਉੱਠਣ ਲੱਗ ਪਈ ਹੈ।
ਐਮ.ਈ.ਏ.ਏ. (Australia’s Media, Entertainment and Arts Alliance) ਨੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਨਾਲ ਫੈਡਰਲ ਸਰਕਾਰ ਦੇ ਆਪਸੀ ਸਬੰਧਾਂ ਸਦਕਾ ਹੁਣ ਜੁਲਿਅਨ ਨੂੰ ਜੇਲ੍ਹ ਤੋਂ ਮੁਕਤ ਕਰਵਾ ਲੈਣਾ ਚਾਹੀਦਾ ਹੈ ਅਤੇ ਅਗਲੇ ਮਹੀਨੇ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਇਹ ਫਾਇਦੇਮੰਦ ਹੋ ਸਕਦਾ ਹੈ। ਅਤੇ ਅਮਰੀਕਾ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਨੂੰ ਜੂਲਿਅਨ ਉਪਰ ਲਗਾਏ ਗਏ 18 ਇਲਜ਼ਾਮਾਂ ਨੂੰ ਵੀ ਖ਼ਤਮ ਕਰ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸਾਲ 2019 ਦੌਰਾਨ, ਵਿਕੀਲੀਕਸ ਦੇ ਫਾਊਂਡਰ ਜੂਲਿਅਨ ਅਸਾਂਜੇ ਉਪਰ ਅਮਰੀਕੀ ਏਜੰਸੀਆਂ ਵੱਲੋਂ-ਅਮਰੀਕਾ ਦੀਆਂ ਸੁਰੱਖਿਆ ਫੌਜਾਂ, ਏਜੰਸੀਆਂ ਅਤੇ ਮਿਲਟਰੀ ਰਿਕਾਰਡਾਂ ਦੀ ਜਾਸੂਸੀ ਆਦਿ ਦੇ ਇਲਜ਼ਾਮ ਲਗਾਏ ਗਏ ਸਨ ਅਤੇ 11 ਅਪ੍ਰੈਲ 2019 ਤੋਂ ਹੀ ਜੂਲਿਅਨ ਨੂੰ ਕੈਦ ਵਿੱਚ ਰੱਖਿਆ ਹੋਇਆ ਹੈ।

Install Punjabi Akhbar App

Install
×