ਬੀਤੇ ਸ਼ੁਕਰਵਾਰ ਤੋਂ ਗੁੰਮ ਹੋਏ 3 ਸਾਲਾਂ ਦੇ ਐਂਥਨੀ ਐਜ ਐਲਫਾਲਕ ਦੀ ਭਾਲ, ਪੁਲਿਸ ਪੂਰੀ ਤਰ੍ਹਾਂ ਕਰ ਰਹੀ ਹੈ ਪਰੰਤੂ ਹਾਲੇ ਤੱਕ ਵੀ ਉਸਦਾ ਕੋਈ ਪਤਾ ਟਿਕਾਣਾ ਲੱਭਣ ਵਿੱਚ ਨਾਕਾਮ ਹੀ ਰਹੀ ਹੈ।
ਜ਼ਿਕਰਯੋਗ ਹੈ ਕਿ ਉਕਤ ਬੱਚਾ ਕੁਦਰਤੀ ਤੌਤ ਤੇ ਅਪਾਹਜ ਹੈ ਅਤੇ ਬੋਲ ਨਹੀਂ ਸਕਦਾ, ਅਤੇ ਬੀਤੇ ਸ਼ੁੱਕਰਵਾਰ ਉਸਨੂੰ ਸਿੰਗਲਟੋਟ ਦੇ ਪੁਟੀ ਵਿਚੇ ਪਰਿਵਾਰਿਕ ਪੇਂਡੂ ਖੇਤਰ ਵਿੱਚ ਹੀ ਸਵੇਰ ਦੇ 11:45 ਦੇ ਕਰੀਬ ਦੇਖਿਆ ਗਿਆ ਸੀ ਅਤੇ ਉਸਤੋਂ ਬਾਅਦ ਉਹ ਲਾਪਤਾ ਹੋ ਗਿਆ। ਉਸਨੇ ਗਰੇ ਰੰਗ ਦਾ ਪੂਰੀਆਂ ਬਾਹਾਂ ਦਾ ਸਵੈਟਰ, ਪੈਂਟ ਅਤੇ ਬੂਟ ਪਾਏ ਹਨ। ਬੱਚੇ ਦੀ ਦਿੱਖ ਮੈਡੀਟ੍ਰੇਨੀਅਨ ਜਾਂ ਮਿਡਲ ਈਸਟਰਨ ਬੱਚਿਆਂ ਵਰਗੀ ਹੈ ਅਤੇ ਉਸਦੇ ਵਾਲ ਛੋਟੇ ਛੋਟੇ ਅਤੇ ਕਾਲੇ ਰੰਗ ਦੇ ਹਨ।
ਪੁਲਿਸ ਦੇ ਸੁਪਰਡੈਂਟ -ਟ੍ਰੇਸੀ ਚੈਪਮੈਨ ਨੇ ਕਿਹਾ ਕਿ ਬੱਚੇ ਦੀ ਭਾਲ ਵਿੱਚ 130 ਤੋਂ ਵੀ ਜ਼ਿਆਦਾ ਕਰਮਚਾਰੀ ਲਗਾਏ ਗਏ ਹਨ ਅਤੇ ਉਹ ਪੂਰੀ ਸ਼ਿੱਦਤ ਦੇ ਨਾਲ ਬੱਚੇ ਦੀ ਭਾਲ ਕਰ ਰਹੇ ਹਨ। ਇਸ ਵਾਸਤੇ ਪੁਲਿਸ ਵੱਲੋਂ ਸਥਾਨਕ ਖੇਤਰ ਵਿੱਚ ਜਨਤਕ ਤੌਰ ਤੇ ਐਲਾਨ ਵੀ ਕੀਤੇ ਗਏ ਹਨ।