ਨਿਊ ਸਾਊਥ ਵੇਲਜ਼ ਦੇ ਹੰਟਰ ਵੈਲੀ ਤੋਂ ਬੀਤੇ ਸ਼ਕਰਵਾਰ ਤੋਂ ਗੁੰਮ ਹੋਇਆ 3 ਸਾਲਾਂ ਦਾ ਐਂਥਨੀ ਏਜ (ਸੁਣਨ ਤੋਂ ਅਸਮਰਥ ਬੱਚਾ), ਨੂੰ ਪੁਲਿਸ ਨੇ ਭਾਲ ਲਿਆ ਹੈ ਅਤੇ ਹੁਣ ਨਿਊ ਸਾਊਥ ਵੇਲਜ਼ ਪੈਰਾਮੈਡੀਕਲ ਦੀ ਟੀਮ ਬੱਚੇ ਦੀ ਸ਼ਨਾਖ਼ਤ ਅਤੇ ਉਸਦੇ ਚੈਕਅਪ ਆਦਿ ਕਰਨ ਵਿੱਚ ਰੁੱਝੀ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਪੁਲਿਸ ਦੇ 130 ਕਰਮਚਾਰੀ ਉਕਤ ਬੱਚੇ ਦੀ ਭਾਲ ਵਿੱਚ ਲਗਾਏ ਸਨ ਅਤੇ ਬੱਚੇ ਦੇ ਮਾਪਿਆਂ ਵਾਲੀ ਪ੍ਰਾਪਰਟੀ ਉਪਰ ਇੱਕ ਬਣਾਏ ਗਏ ਪਾਣੀ ਦੇ ਡੈਮ ਨੂੰ ਵੀ ਖਾਲੀ ਕੀਤਾ ਸੀ।
ਮਾਪਿਆਂ ਨੂੰ ਡਰ ਸੀ ਕਿ ਕਿਸੇ ਨੇ ਉਸ ਮਾਸੂਮ ਨੂੰ ਅਗਵਾ ਕਰ ਲਿਆ ਹੈ ਪਰੰਤੂ ਹੁਣ ਮਾਪਿਆਂ ਦੀ ਜਾਨ ਵਿੱਚ ਜਾਨ ਆ ਗਈ ਹੈ ਅਤੇ ਉਹ ਆਪਣੇ ਬੱਚੇ ਨੂੰ ਮਿਲਣ ਦੀ ਤਾਂਘ ਵਿੱਚ ਹਨ।