ਇੰਗਲੈਂਡ ਅਤੇ ਆਸਟ੍ਰੇਲੀਆਈ ਪੁਲਿਸ ਦੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ, ਇੰਗਲੈਂਡ ਵਿੱਚੋਂ ਉਥੋਂ ਦੇ 50ਵਿਆਂ ਸਾਲਾਂ ਵਿਚਲੇ 3 ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਉਪਰ ਦੋਸ਼ ਹਨ ਕਿ ਬੀਤੇ ਸਾਲ ਉਨ੍ਹਾਂ ਨੇ ਬੀਤੇ ਸਾਲ ਆਸਟ੍ਰੇਲੀਆ ਵਿੱਚ 24 ਕਿਲੋਗ੍ਰਾਮ ਕ੍ਰਿਸਟਲ ਮਿਥ ਨਾਮ ਦਾ ਨਸ਼ੀਲਾ ਪਦਾਰਥ ਲੈ ਕੇ ਆਉਂਦਾ ਸੀ ਜਿਸ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ 28 ਮਿਲੀਅਨ ਆਸਟ੍ਰੇਲੀਆਈ ਡਾਲਰਾਂ ਦੀ ਬਣਦੀ ਹੈ।
ਸਾਲ 2021 ਦੇ ਜੁਲਾਈ ਦੇ ਮਹੀਨੇ ਵਿੱਚ ਜਦੋਂ ਉਕਤ ਨਸ਼ਾ ਲੈ ਕੇ ਇਹ ਲੋਕ ਆਸਟ੍ਰੇਲੀਆਈ ਸਮੁੰਦਰੀ ਕਿਨਾਰੇ ਤੇ ਲੱਗੇ ਸਨ ਤਾਂ ਆਸਟ੍ਰੇਲੀਆਈ ਬਾਰਡਰ ਫੋਰਸ (ਏ.ਬੀ.ਐਫ਼.) ਨੇ ਇਸ ਦੀ ਬਰਾਮਦਗੀ ਕੀਤੀ ਸੀ ਅਤੇ ਇਹ ਨਸ਼ੀਲਾ ਪਦਾਰਥ 24 ਪਲਾਸਟਿਕ ਦੇ ਥੈਲਿਆਂ ਵਿੱਚ ਬੰਦ ਕਰਕੇ ਅਤੇ ਛੁਪਾ ਕੇ ਰੱਖਿਆ ਗਿਆ ਸੀ। ਜਾਂਚ ਕਰਨ ਤੇ ਇਹ ਨਸ਼ੀਲਾ ਪਦਾਰਥ ਮੈਥਮਫੈਟਾਮਾਈਨ ਨਾਮ ਦਾ ਨਸ਼ਾ ਪਾਇਆ ਗਿਆ ਸੀ ਜੋ ਕਿ ਆਸਟ੍ਰੇਲੀਆਈ ਨਾਗਰਿਕਾਂ ਦਰਮਿਆਨ ਵੇਚਿਆ ਜਾਣਾ ਸੀ।
ਲੰਡਨ ਦੇ ਕਰੋਇਡਨ ਮੈਜਿਸਟ੍ਰੇਟ ਕੋਰਟ ਵਿੱਚ ਤਿੰਨਾਂ ਅਪਰਾਧੀਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ।