ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਸਾਲ 2021 ਦੇ ਬਜਟ ਬਾਰੇ ਕੁੱਝ ਮੁੱਖ ਗੱਲਾਂ

ਨਿਊਜ਼ੀਲੈਂਡ ਸਰਕਾਰ ਨੇ ਮੌਜੂਦਾ ਵਿਤੀ ਸਾਲ ਵਾਸਤੇ ਆਪਣੀ ਸਰਕਾਰ ਦੇ ਇਸ ਦੌਰ ਦਾ ਦੇਸ਼ ਦਾ ਪਹਿਲਾ ਬਜਟ ਪੇਸ਼ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਬਾਬਤ ਕਿਹਾ ਕਿ ਇਸ ਬਜਟ ਨੂੰ ਅਸੀਂ ਮੁੱਖ ਤੌਰ ਤੇ ਤਿੰਨ ਗੱਲਾਂ ਨਾਲ ਹੀ ਸਪਸ਼ਟ ਕਰ ਸਕਦੇ ਹਾਂ:

  1. ਇਸ ਸਾਲ ਦੇ ਬਜਟ ਰਾਹੀਂ ਸਰਕਾਰ ਨੇ 33,000 ਬੱਚਿਆਂ ਨੂੰ ਗਰੀਬੀ ਵਿੱਚੋਂ ਕੱਢਣ ਦਾ ਫੈਸਲਾ ਲਿਆ ਹੈ ਅਤੇ ਇਸ ਵਾਸਤੇ ਉਨ੍ਹਾਂ ਨੂੰ ਹਫ਼ਤਾਵਾਰੀ ਲਾਭਅੰਸ਼ਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ
  2. ਇਸ ਬਜਟ ਰਾਹੀਂ ਲੋਕਾਂ ਨੂੰ ਨਵੇਂ ਰੌਜ਼ਗਾਰ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਅਤੇ ਇਸ ਦੇ ਤਹਿਤ 221,000 ਤੋਂ ਵੀ ਵੱਧ ਲੋਕਾਂ ਨੂੰ ਰੌਜ਼ਗਾਰ ਪ੍ਰਾਪਤ ਹੋਣਗੇ ਅਤੇ ਬੇਰੌਜ਼ਗਾਰੀ ਦੀ ਦਰ 4.2% ਤੱਕ ਗਿਰੇਗੀ।
  3. ਜਗ ਜਾਹਿਰ ਹੈ ਕਿ ਸਮੁੱਚਾ ਦੇਸ਼ ਹੀ ਕਰੋਨਾ ਕਾਰਨ ਆਰਥਿਕ ਮੰਦੀ ਵਿੱਚੋਂ ਗੁਜ਼ਰਿਆ ਹੈ ਅਤੇ ਇਸ ਬਜਟ ਰਾਹੀਂ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ ਤਾਂ ਜੋ ਦੇਸ਼ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋਂ ਕੱਢਿਆ ਜਾ ਸਕੇ।
    ਉਨ੍ਹਾਂ ਕਿਹਾ ਕਿ ਇਸ ਬਜਟ ਰਾਹੀਂ ਸਰਕਾਰ ਨੇ ਹਰ ਤਰਫ਼ ਨੂੰ ਸਮਾਨਤਾ ਦੇਣ ਦਾ ਪ੍ਰਾਵਧਾਨ ਰੱਖਿਆ ਹੈ ਜਿਸ ਵਿੱਚ ਕਿ ਰੌਜ਼ਗਾਰ, ਆਰਥਿਕਤਾ ਤੋਂ ਉਭਾਰ, ਕਰਜ਼ਿਆਂ ਤੋਂ ਮੁਕਤੀ, ਬੱਚਿਆਂ ਪ੍ਰਤੀ ਲਾਹੇਵੰਦ ਨੀਤੀਆਂ, ਸਮਾਜਿਕ ਕੰਮਾਂ, ਅਤੇ ਨਾਲ ਹੀ ਵਾਤਾਵਰਣ ਸਬੰਧੀ ਸਭ ਲਾਹੇਵੰਦ ਕਾਰਜ ਕਰਨ ਦਾ ਕਦਮ ਚੁੱਕਿਆ ਹੈ।

Install Punjabi Akhbar App

Install
×