80 ਸਾਲਾਂ ਬਜੁਰਗ ਅੋਰਤ ਨਾਲ ਫਰਾਡ ਕਰਨ ਦੇ ਦੋਸ਼ ਹੇਠ ਬਰੈਂਪਟਨ ਕੈਨੇਡਾ ਤੋਂ ਤਿੰਨ ਪੰਜਾਬੀ ਨੋਜਵਾਨ ਚਾਰਜ

ਨਿਊਯਾਰਕ/ ਬਰੈਂਪਟਨ —ਕੈਨੇਡਾ ਦੀ ਯੌਰਕ ਰੀਜਨਲ ਪੁਲਿਸ ਵੱਲੋ ਬੀਤੇਂ ਦਿਨ ਇੱਕ 80 ਸਾਲਾਂ ਬਜੁਰਗ ਔਰਤ ਨਾਲ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣਕੇ ਠੱਗੀ ਮਾਰਨ ਦੇ ਦੋਸ਼ ਹੇਠ ਬਰੈਂਪਟਨ ਤੋਂ ਤਿੰਨ ਪੰਜਾਬੀ ਨੋਜਵਾਨ  ਗ੍ਰਿਫਤਾਰ ਅਤੇ ਚਾਰਜ਼ ਕੀਤੇ ਗਏ ਹਨ। ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰਜ਼ ਹੋਣ ਵਾਲਿਆ ਵਿੱਚ ਬਰੈਂਪਟਨ ਤੋਂ ਤਰਨਵੀਰ ਸਿੰਘ (19) , ਰਣਵੀਰ ਸਿੰਘ (19) ਅਤੇ ਚਮਨਜੋਤ ਸਿੰਘ (21) ਦੇ ਨਾਂਅ  ਸ਼ਾਮਿਲ ਹਨ।ਇੰਨਾ ਵੱਲੋ ਇੱਕ 80 ਸਾਲਾਂ ਬਜੁਰਗ ਔਰਤ ਕੋਲੋ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣ 10000$ ਬਰੈਂਪਟਨ ਦੇ ਇੱਕ ਐਡਰੈਸ ਤੇ ਭੇਜਣ ਦੀ ਮੰਗ ਕੀਤੀ ਗਈ ਸੀ ਤੇ ਡਾਲਰ ਨਾ ਦੇਣ ਉਤੇ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ । ਯੌਰਕ ਰੀਜਨਲ ਪੁਲਿਸ ਵੱਲੋ ਤਫਤੀਸ਼ ਕਰਨ ਤੋਂ ਬਾਅਦ ਇੰਨਾ ਤਿੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇੰਨਾ ਤਿੰਨਾ ਦੀ ਨਿਉ ਮਾਰਕੀਟ ਕੋਰਟ ਵਿਖੇ ਅਗਲੇ ਮਹੀਨੇ ਪੇਸ਼ੀ ਪਵੇਗੀ ।

Install Punjabi Akhbar App

Install
×