ਅਮਰਦੀਪ ਸਿੰਘ ਹਰੀ ਨੇ ਦਾਨ ਕੀਤੇ ਤਿੰਨ ਆਕਸੀਜਨ ਕੰਸੰਟੇਟਰ

ਭੁਲੱਥ —ਵਿਦੇਸ਼ਾਂ ਵਿੱਚ ਬੈਠੈ ਪੰਜਾਬੀ ਹਮੇਸ਼ਾ  ਪੰਜਾਬ ਦੀ ਮੱਦਦ ਲਈ ਤਿਆਰ ਰਹਿੰਦੇ ਹਨ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ ਅੱਜ ਸ,ਸੁਖਪਾਲ ਸਿੰਘ  ਖਹਿਰਾ ਐਮ ਐਲ  ਏ ਭੁਲੱਥ ਜੀ  ਦੇ ਉੱਦਮ ਸਦਕਾ ਉਨਾਂ ਦੇ ਨਜਦੀਕੀ ਮਿੱਤਰ ਸ ਅਮਰਦੀਪ ਸਿੰਘ ਹਰੀ ਜੀ ਨੇ ਗਾਨਾ (ਦੱਖਣੀ ਅਫ਼ਰੀਕਾ ) ਤੋਂ ਤਿੰਨ ਆਕਸੀਜਨ ਕੰਸੰਟ੍ਰੇਟਰ  ਮਸ਼ੀਨਾ ਭੇਜੀਆਂ ਹਨ।  ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਮੈਂਬਰਾਂਨ ਸਰਪ੍ਰਸਤ ਫਲਜਿੰਦਰ ਸਿੰਘ ਲਾਲੀਆਂ, ਸੁਰਿੰਦਰ ਸਿੰਘ ਲਾਲੀਆਂ, ਡਾਕਟਰ ਸੁਰਿੰਦਰ ਕੱਕੜ, ਬਲਵਿੰਦਰ ਸਿੰਘ ਚੀਮਾ,ਮੋਹਣ ਸਿੰਘ ਸਰਪੰਚ ਪਿੰਡ ਡਾਲਾ, ਅਤੇ ਹੋਰ ਕਮੇਟੀ ਦੇ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਇਸ ਮੋਕੇ ਇਸ ਅਹਿਮ ਮਦਦ ਲਈ ਦਿਲੋ ਧੰਨਵਾਦ ਕੀਤਾ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪਹਿਲੇ ਭੁਲੱਥ ਦੇ ਸਰਕਾਰੀ ਹਸਪਤਾਲ ਵਿਖੇਂ ਫ੍ਰੀ ਡਾਇਲਸਿਸ ਲਈ ਤਿੰਨ ਮਸ਼ੀਨਾਂ ਲਗਾਈਆਂ ਗਈਆਂ ਸਨ। ਹੁਣ ਐਨਆਰਆਈ ਵੀਰਾਂ ਸਮੇਤ ਇਲਾਕੇ ਦੇ ਦਾਨੀ ਸੱਜਣਾਂ ਦੇ ਉਪਰਾਲੇ ਸਦਕਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਲੈ ਕੇ ਚੋਥੀ ਡਾਇਲਸਿਸ ਮਸ਼ੀਨ ਵੀ ਲਾ ਦਿੱਤੀ ਗਈ ਹੈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਗਰ ਕਿਸੇ ਵੀ ਸੱਜਣ ਨੂੰ ਆਕਸੀਜਨ ਮਸ਼ੀਨ ਦੀ ਜ਼ਰੂਰਤ ਹੋਵੇ ਉਹ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ – 01822-509-509 , 9041750830, 9815972730

Install Punjabi Akhbar App

Install
×