ਜੈਟਸਟਾਰ ਦੇ 3 ਬੋਇੰਗ 787 ਖਰਾਬ, ਯਾਤਰਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ

ਕਾਂਟਾਜ਼ ਵੱਲੋਂ ਚਲਾਈ ਜਾ ਰਹੀ ਜੈਟਸਟਾਰ ਏਅਰਲਾਈਨਜ਼ ਦੇ 3 ਬੋਇੰਗ 787 ਯਾਤਰੀ ਜਹਾਜ਼ਾਂ ਵਿੱਚ ਖਰਾਬੀ ਆ ਜਾਣ ਕਾਰਨ ਉਨ੍ਹਾਂ ਨੂੰ ਮੁਰੰਮਤ ਆਦਿ ਵਾਸਤੇ ਖੜ੍ਹਾ ਕਰ ਲਿਆ ਗਿਆ ਹੈ ਅਤੇ ਜੈਟਸਟਾਰ ਕੰਪਨੀ ਨੇ ਇੱਕ ਬਿਆਨ ਰਾਹੀਂ ਦੱਸਿਆ ਹੈ ਕਿ ਇਨ੍ਹਾਂ ਦੇ ਇੰਜਣ ਆਦਿ ਵਿੱਚ ਖਰਾਬੀ ਆ ਗਈ ਸੀ ਤਾਂ ਇਨ੍ਹਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ।
ਇਸ ਸਮੇਂ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਜਾਹਿਰ ਹੈ ਕਿ ਹਰ ਕਿਸੀ ਨੂੰ ਆਵਾਗਮਨ ਕਰਨ ਲਈ ਹਵਾਈ ਯਾਤਰਾਵਾਂ ਦਾ ਸਹਾਰਾ ਵੀ ਲੈਣਾ ਪੈਂਦਾ ਹੈ। ਇਸ ਸਮੇਂ ਇਨ੍ਹਾਂ ਜਹਾਜ਼ਾਂ ਦੇ ‘ਆਉਟ ਆਫ ਸਰਵਿਸ’ ਹੋ ਜਾਣ ਕਾਰਨ ਯਾਤਰੀਆਂ ਦੀ ਆਵਾਜਾਈ ਉਪਰ ਅਸਰ ਪੈ ਸਕਦਾ ਹੈ। ਉਡਾਣਾਂ ਦੀ ਤਰਤੀਬ ਬਦਲੀ ਜਾ ਸਕਦੀ ਹੈ ਅਤੇ ਜਾਂ ਫੇਰ ਖਾਸ ਸਮੇਂ ਤੇ ਉਡਾਣਾਂ ਨੂੰ ਰੱਦ ਵੀ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੇ ਅੰਤ ਤੱਕ ਇਹ ਜਹਾਜ਼ ਮੁਰੰਮਤ ਹੋ ਕੇ ਆਪਣੀਆਂ ਸੇਵਾਵਾਂ ਵਿੱਚ ਮੁੜ ਤੋਂ ਹਾਜ਼ਰ ਹੋ ਜਾਣਗੇ।