ਵਾਰਾਵੀ ਦੇ ਪੈਸੀਫਿਕ ਹਾਈਵੇਅ ਉਪਰ ਤਿੰਨ ਸੜਕੀ ਆਵਾਜਾਈ ਸ਼ੁਰੂ

ਟੁਰਾਮੁਰਾ ਅਤੇ ਵਾਹਰੂੰਗਾ ਵਿਚਾਲੇ, ਵਾਰਾਵੀ ਦੇ ਨਜ਼ਦੀਕ ਪੈਸੀਫਿਕ ਹਾਈਵੇਅ ਉਪਰ ਤਿੰਨ ਸੜਕੀ ਆਵਾਜਾਈ ਨੂੰ ਹੁਣ ਨਵੀਆਂ ਸਮਾਂ ਸਾਰੀਣੀਆਂ ਅਤੇ ਟ੍ਰੈਫਿਕ ਚਲਣ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਮਾਣਯੋਗ ਪੌਲ ਫਲੈਚਰ (ਐਮ.ਪੀ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਜਿਕਲੀਅਨ ਸਰਕਾਰ ਨੇ ਇਸ ਵਾਸਤੇ ਜਿਹੜਾ 120 ਮਿਲੀਅਨ ਦਾ ਫੰਡ ਜਾਰੀ ਕੀਤਾ ਸੀ ਉਸਦੀ ਸਹੀ ਅਤੇ ਉਪਯੋਗੀ ਵਰਤੋਂ ਕੀਤੀ ਗਈ ਹੈ ਅਤੇ ਅਜਿਹੇ ਭੀੜ ਭਰੇ ਇਲਾਕੇ ਨੂੰ ਟ੍ਰੈਫਿਕ ਦੇ ਜ਼ਰੀਏ ਸਹੀਬੱਧ ਕੀਤਾ ਗਿਆ ਹੈ ਜਿਸ ਨਾਲ ਕਿ ਆਵਾਜਾਈ ਦੇ ਸਾਧਨਾਂ ਦੀ ਸਹੀ ਵਰਤੋਂ ਦੇ ਨਾਲ ਨਾਲਸਮੇਂ ਦੀ ਵੀ ਬਚਤ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਪ੍ਰਤੀ ਦਿਨ ਇੱਥੋਂ 60,000 ਮੋਟਰ ਵਾਹਨ ਆਦਿ ਸੁਚੱਜੇ ਢੰਗ ਤਰੀਕਿਆ ਨਾਲ ਆਵਾਗਮਨ ਕਰ ਰਹੇ ਹਨ ਅਤੇ ਭੀੜ ਤੋਂ ਵੀ ਛੁਟਕਾਰਾ ਪਾ ਚੁਕੇ ਹਨ। ਉਨ੍ਹਾਂ ਇਸ ਦੀ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੈਸੀਫਿਕ ਹਾਈਵੇਅ ਉਪਰ ਆਉਣ ਜਾਂ ਜਾਣ ਵਾਸਤੇ ਕਿਤੇ ਕੋਈ ਵੀ ਸੱਜੇ ਪਾਸੇ ਮੁੜਨ ਨੂੰ ਮੋੜ ਨਹੀਂ ਹੈ ਅਤੇ ਇਸਤੇ ਹਰ ਪਾਸੇ ਇੱਕ ਤਰਫਾ ਟ੍ਰੈਫਿਕ ਦਾ ਹੀ ਚਲਨ ਅਪਣਾਇਆ ਗਿਆ ਹੈ। ਇਸ ਤੋਂ ਪਹਿਲਾਂ ਇੱਥੇ ਦੋ ਨਾਰਥਬਾਊਂਡ ਲੇਨਾਂ ਸਨ ਅਤੇ ਸਾਊਥਬਾਊਂਡ ਸੱਜੇ ਪਾਸੇ ਮੁੜਨ ਵਾਲੀ ਲੇਨ ਵੀ ਸੀ ਜਿਸ ਨਾਲ ਕਿ ਮੁੜ ਰਹੇ ਜਾਂ ਮੁੜਨ ਜਾ ਰਹੇ ਵਾਹਨਾਂ ਕਰਕੇ ਟ੍ਰੈਫਿਕ ਰੁੱਕ ਜਾਂਦਾ ਸੀ ਅਤੇ ਪਿੱਛਲੇ ਵਾਹਨਾਂ ਨੂੰ ਕਾਫੀ ਦਿੱਕਤ ਅਤੇ ਸਮੇਂ ਦੀ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰੰਤੂ ਹੁਣ ਅਜਿਹੀਆਂ ਸਾਰੀਆਂ ਦਿੱਕਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਅਤੇ ਖਾਸ ਕਰਕੇ ਬਾਅਦ ਦੁਪਹਿਰ ਨੂੰ ਜਦੋਂ ਕਿ ਪੀਕ ਘੰਟੇ ਹੁੰਦੇ ਸਨ ਅਤੇ ਹੁਣ ਨਾਰਥਬਾਊਂਡ ਲੇਨ ਤੋਂ ਫਾਕਸ ਵੈਲੀ ਸੜਕ ਤੱਕ (ਦੋਹਾਂ ਤਰਫਾਂ ਤੋਂ ਆਵਾਜਾਈ) ਸਿੱਧਿਆਂ ਹੀ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਾਲੇ ਫਾਕਸ ਵੈਲੀ ਵਾਲੀ ਸੜਕ ਅਤੇ ਰੈਡਲੀਡ ਐਵਨਿਊ ਵਿਚਾਲੇ ਕੰਮ ਜਾਰੀ ਹੈ ਅਤੇ ਇਸ ਨੂੰ ਵੀ 2022 ਤੱਕ ਮਕੰਮਲ ਕਰ ਲਿਆ ਜਾਵੇਗਾ।

Install Punjabi Akhbar App

Install
×