ਕੁਈਨਜ਼ਲੈਂਡ ਵਿੱਚ ਕਰੋਨਾ ਦੇ ਤਿੰਨ ਨਵੇਂ ਮਾਮਲੇ ਦਰਜ -ਨਿਊ ਸਾਊਥ ਵੇਲਜ਼ ਦੇ ਬਾਰਡਰ ਰਹਿਣਗੇ ਖੁਲ੍ਹੇ

ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਜਿਹੜੇ 3 ਨਵੇਂ ਮਾਮਲੇ ਦਰਜ ਹੋਏ ਹਨ ਉਨ੍ਹਾਂ ਵਿੱਚ 1 ਤਾਂ ਹੋਟਲ ਕੁਆਰਨਟੀਨ ਦਾ ਹੈ ਅਤੇ ਦੋ ਪਹਿਲਾਂ ਤੋਂ ਹੀ ਘਰਾਂ ਅੰਦਰ ਕੁਆਰਨਟੀਨ ਵਿੱਚ ਹਨ ਜੋ ਕਿ ਸਥਾਨਕ ਮਾਮਲੇ ਹਨ ਅਤੇ ਇਨ੍ਹਾਂ ਦਾ ਸਬੰਧ ਬ੍ਰਿਸਬੇਨ ਦੇ ਗ੍ਰੀਕ ਕਮਿਊਨਿਟੀ ਸੈਂਟਰ ਵਾਲੇ ਕਲਸਟਰ ਨਾਲ ਹੈ।
ਨਿਊ ਸਾਊਥ ਵੇਲਜ਼ ਨਾਲ ਬਾਰਡਰਾਂ ਬਾਰੇ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉਕਤ ਬਾਰਡਰ ਖੁਲ੍ਹੇ ਰਹਿਣਗੇ ਅਤੇ ਅਧਿਕਾਰੀ ਪੂਰੀ ਤਰ੍ਹਾਂ ਨਾਲ ਸਥਿਤੀਆਂ ਅਤੇ ਆਂਕੜਿਆਂ ਦਾ ਮੁਲਾਂਕਣ ਕਰ ਰਹੇ ਹਨ ਜਦੋਂ ਕਿ ਲੋੜ ਪੈਣ ਤੇ ਹੋਰ ਫੈਸਲੇ ਵੀ ਲਏ ਜਾ ਸਕਦੇ ਹਨ।
ਲੱਗੀਆਂ ਪਾਬੰਧੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸ਼ੁਕਰਵਾਰ ਸਵੇਰ ਦੇ 6 ਵਜੇ ਤੋਂ ਮਾਸਕ ਪਾਉਣ ਦੀ ਪਾਬੰਧੀ ਹਟਾਈ ਜਾ ਰਹੀ ਹੈ ਪਰੰਤੂ ਏਅਰਪੋਰਟਾਂ ਅਤੇ ਜਹਾਜ਼ਾਂ ਦੇ ਅੰਦਰ ਮਾਸਕ ਪਾਉਣੇ ਲਾਜ਼ਮੀ ਹੋਣਗੇ।
ਕੈਫੇ ਅਤੇ ਰੈਸਟੋਰੈਂਟ ਆਦਿ ਆਮ ਹਾਲਤਾਂ ਵਿੱਚ ਖੁੱਲ੍ਹਣਗੇ ਅਤੇ ਹਸਪਤਾਲਾਂ ਜਾਂ ਏਜਡ ਕੇਅਰ ਹੋਮਾਂ ਆਦਿ ਵਿੱਚ ਆਵਾਜਾਈ ਉਪਰੋਂ ਵੀ ਰੋਕ ਹਟਾ ਲਈ ਜਾਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks