ਵਿਕਟੋਰੀਆ ਵਿੱਚ ਕਰੋਨਾ ਦੇ 3 ਹੋਰ ਨਵੇਂ ਮਾਮਲੇ ਪਾਏ ਗਏ ਪਾਜ਼ਿਟਿਵ, ਏਜਡ ਕੇਅਰ ਵਾਲਾ ਦੂਸਰਾ ਮਾਮਲਾ ਵੀ ਇਸ ਵਿੱਚ ਸ਼ਾਮਿਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਦੇ ਆਰਕੇਅਰ ਮੇਡਸਟੋਨ ਵਿਖੇ ਇੱਕ 89 ਸਾਲਾਂ ਦੇ ਵਿਅਕਤੀ ਦਾ ਕਰੋਨਾ ਟੈਸਟ ਵੀ ਪਾਜ਼ਿਟਿਵ ਆ ਗਿਆ ਹੈ। ਸੰਸਥਾ ਦੇ ਮੁੱਖ ਕਾਰਜਕਾਰੀ ਕੋਲਿਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਆਊਟਬ੍ਰੇਕ ਨਾਲ ਸਬੰਧਤ ਇਹ ਚੌਥਾ ਮਾਮਲਾ ਹੈ।
ਅਧਿਕਾਰੀਆਂ ਨੇ ਉਕਤ 3 ਕਰੋਨਾ ਦੇ ਨਵੇਂ ਸਥਾਨਕ ਟ੍ਰਾਂਸਮਿਸ਼ਨ ਦੇ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜ ਅੰਦਰ ਹੁਣ ਇਸ ਆਊਟਬ੍ਰੇਕ ਨਾਲ ਸਬੰਧਤ ਕੁੱਲ ਕਰੋਨਾ ਦੇ ਮਾਮਲਿਆਂ ਦਾ ਆਂਕੜਾ 63 ਹੋ ਗਿਆ ਹੈ ਅਤੇ ਇਸ ਦੌਰਾਨ 57,000 ਤੋਂ ਵੀ ਵੱਧ ਕਰੋਨਾ ਟੈਸਟ ਵੀ ਕੀਤੇ ਗਏ ਹਨ।
ਇਸੇ ਦੌਰਾਨ ਕਾਰਜਕਾਰੀ ਪ੍ਰੀਮੀਆਰ ਜੇਮਜ਼ ਮਰਲੀਨੋ ਨੇ ਅੱਜ ਘੌਸ਼ਣਾ ਕਰਦਿਆਂ ਕਿਹਾ ਕਿ ਮੈਟਰੋਪਾਲਿਟਿਨ ਮੈਲਬੋਰਨ ਅੰਦਰ ਲਾਕਡਾਊਨ ਨੂੰ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਹੈ।

Install Punjabi Akhbar App

Install
×