ਨਿਊਜ਼ੀਲੈਂਡ ਅੰਦਰ ਕਰੋਨਾ ਦੇ ਪਾਏ ਗਏ 3 ਮਰੀਜ਼ -ਸਾਰੇ ਹੀ ਸਥਾਨਕ ਮਾਮਲੇ

(ਦ ਏਜ ਮੁਤਾਬਿਕ) ਨਿਊਜ਼ਲੈਂਡ ਦੇ ਅਧਿਕਾਰੀਆਂ ਨੇ ਬਾਅਦ ਦੁਪਹਿਰ ਜਾਰੀ ਕੀਤੀ ਇੱਕ ਸਟੇਟਮੈਂਟ ਵਿੱਚ ਦੱਸਿਆ ਹੈ ਕਿ ਦੱਖਣੀ ਆਕਲੈਂਡ ਵਿਚਲੇ ਇੱਕ ਕੁਆਰਨਟੀਨ ਵਾਲੇ ਹੋਟਲ ਦੇ ਬਾਹਰਵਾਰ 3 ਲੋਕ ਕੋਵਿਡ-19 ਨਾਲ ਸਥਾਪਤ ਹੋ ਗਏ ਹਨ ਅਤੇ ਕਿਸੇ ਨਾ ਕਿਸੇ ਪਾਸੋਂ ਅਜਿਹਾ ਮਾਮਲਾ ਹੋਟਲ ਕੁਆਰਨਟੀਨ ਦੀਆਂ ਖ਼ਾਮੀਆਂ ਜ਼ਾਹਿਰ ਕਰਦਾ ਦਿਖਾਈ ਦਿੰਦਾ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਕਤ ਪੀੜਿਤਾਂ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੀ ਬੇਟੀ, ਇੱਕੋ ਪਰਵਾਰ ਦੇ 3 ਜੀਅ ਸ਼ਾਮਿਲ ਹਨ ਅਤੇ ਮਾਂ ਐਲ.ਐਸ.ਜੀ. ਸਕਾਈਸ਼ੇਫਾਂ ਨਾਲ ਕੰਮ ਕਰਦੀ ਹੈ ਜੋ ਕਿ ਏਅਰਪੋਰਟਾਂ ਉਪਰ ਜਹਾਜ਼ਾਂ ਵਿੱਚ ਸੇਵਾਵਾਂ ਦੇਣ ਦੇ ਕੰਮ ਕਰਦੇ ਹਨ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਸ਼ਨਿਚਰਵਾਰ ਨੂੰ ਆਈਸੋਲੇਟ ਕੀਤੇ ਗਏ 2 ਮਾਮਲਿਆਂ ਤੋਂ ਬਾਅਦ ਵਿੱਚ ਆਏ ਹਨ। ਹੋਰ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×