ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਬਾਰਡਰ ਮਾਮਲੇ ਤੇ ਭਿੜੇ, ਪਾਲਿਨ ਹੈਨਸਨ ਨੇ ਦਿੱਤੀ ਹਾਈ ਕੋਰਟ ਜਾਣ ਦੀ ਧਮਕੀ

(ਪ੍ਰੀਮੀਅਰ ਐਨਾਸਟੇਸੀਆ ਪਲਾਸਜੁਕ… ਵਨ ਨੇਸ਼ਨ ਪਾਰਟੀ ਲੀਡਰ ਪਾਲੀਨ ਹੈਨਸਨ ..ਪ੍ਰੀਮੀਅਰ ਗਲੈਡੀਜ਼ ਬੇਅਰਜਿਕਲੀਅਨ)

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬੇਅਰਜਿਕਲੀਅਨ ਦੀ ਪੁਰਜ਼ੋਰ ਅਪੀਲ ਹੈ ਕਿ ਰਾਜਾਂ ਦੇ ਆਪਸੀ ਵਪਾਰ ਅਤੇ ਹੋਰ ਗਤੀਵਿਧੀਆਂ ਨੂੰ ਮੁੜ ਤੋਂ ਚਾਲੂ ਕਰਨ ਵਾਸਤੇ ਬੰਦ ਕੀਤੇ ਗਏ ਬਾਰਡਰ ਖੋਲ੍ਹ ਦਿੱਤੇ ਜਾਣ ਜਦੋਂ ਕਿ ਕੁਈਨਜ਼ਲੈਂਡ ਪ੍ਰੀਮੀਅਰ ਐਨਾਸਟੇਸੀਆ ਪਲਾਸਜੁਕ ਇਸ ਦਾ ਪੁਰਜ਼ੋਰ ਵਿਰੋਧ ਕਰ ਰਹੇ ਹਨ। ਦੋਹਾਂ ਦੀ ਭੇੜ ਨੂੰ ਦੇਖਦਿਆਂ ਹੋਇਆਂ ਵਨ ਨੇਸ਼ਨ ਪਾਰਟੀ ਦੇ ਲੀਡਰ ਪਾਲੀਨ ਹੈਨਸਨ ਵੀ ਮੈਦਾਨ ਵਿੱਚ ਉਤਰ ਆਏ ਹਨ ਅਤੇ ਪੂਰੇ ਰੋਂਅ ਵਿੱਚ ਧਮਕੀ ਦੇ ਰਹੇ ਹਨ ਕਿ ਇਸ ਮਾਮਲੇ ਨੂੰ ਹੁਣ ਹਾਈ ਕੋਰਟ ਅੰਦਰ ਲਿਜਾ ਕੇ ਹੀ ਹੱਲ ਕੀਤਾ ਜਾਵੇਗਾ। ਇਸ ਵਾਸਤੇ ਉਹ ਕਾਨੂੰਨ ਦੀ ਧਾਰਾ 92 ਦਾ ਸਹਾਰਾ ਲੈ ਰਹੇ ਹਨ ਜਿਸ ਵਿੱਚ ਕਿ ਰਾਜਾਂ ਦੇ ਆਪਸੀ ਮਾਮਲਿਆਂ ਦਾ ਜ਼ਿਕਰ ਹੈ ਜਿਸ ਦੇ ਤਹਿਤ ਲੋਕ ਆਪਸ ਵਿੱਚ ਇੱਕ ਦੂਜੇ ਦੇ ਰਾਜਾਂ ਵਿੱਚ ਜਾ ਜਾ ਕੇ ਵਪਾਰ ਅਤੇ ਹੋਰ ਗਤੀਵਿਧੀਆਂ ਕਰਦੇ ਹਨ।