75% ਆਸਟ੍ਰੇਲੀਆਈ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ, ਲਿਬਰਲ ਐਮ.ਪੀ. ਕਰੇਗ ਕੈਲੀ ਦੀ ਕਰਨ ਅਲੋਚਨਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੋਗਰੈਸਿਵ ਥਿੰਕ ਟੈਂਕ ਦੇ ਇੱਕ ਸਰਵੇਖਣ ਮੁਤਾਬਿਕ ਹਰ ਚਾਰ ਵਿੱਚੋਂ 3 ਆਸਟ੍ਰੇਲੀਆਈ ਲੋਕ ਇਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ, ਲਿਬਰਲ ਐਮ.ਪੀ. ਕਰੇਗ ਕੈਲੀ ਵੱਲੋਂ ਕਰੋਨਾ ਮਾਮਲਿਆਂ ਸਬੰਧੀ ਸ਼ੋਸ਼ਲ ਮੀਡੀਆ ਉਪਰ ਦਿੱਤੀਆਂ ਗਈਆਂ ਗਲਤ ਜਾਣਕਾਰੀਆਂ ਨੂੰ ਜਨਤਕ ਕਰਨ ਲਈ ਉਨ੍ਹਾਂ ਦੀ ਨਿਖੇਧੀ ਕਰਨ। ਇਸ ਸਰਵੇਖਣ ਦੌਰਾਨ ਥਿੰਕ ਟੈਂਕ ਨੇ 1,003 ਆਸਟ੍ਰੇ਼ਲੀਅਈ ਲੋਕਾਂ ਨਾਲ ਗੱਲਬਾਤ ਕੀਤੀ ਅਤੇ 75% ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹਾ ਤੁਰੰਤ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸ੍ਰੀ ਕਰੇਗ ਕੈਲੀ ਨੇ ਸ਼ੋਸ਼ਲ ਮੀਡੀਆ ਉਪਰ ਬੱਚਿਆਂ ਦੇ ਫੇਸ ਮਾਸਕ ਪਾਉਣ ਪ੍ਰਤੀ ਲਿੱਖਿਆ ਸੀ ਕਿ ਬੱਚਿਆਂ ਲਈ ਫੇਸ ਮਾਸਕ ਪਾਉਣਾ ਤਾਂ ਉਨ੍ਹਾਂ ਦਾ ਸਰੀਰਿਕ ਸ਼ੋਸ਼ਣ ਕਰਨ ਦੇ ਬਰਾਬਰ ਹੈ ਤਾਂ ਇਸ ਦੀ ਸਮਾਜਿਕ ਤੱਤਾਂ ਵੱਲੋਂ ਘੋਰ ਨਿੰਦਾ ਕੀਤੀ ਗਈ ਸੀ। ਇਸ ਤੋਂ ਇਲਾਵਾ ਉਕਤ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਹੈ ਕਿ 56% ਲੋਕ ਇਹ ਵੀ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅਮਰੀਕਾ ਦੇ ਚੋਣ ਹਾਰ ਚੁਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਲਤ ਵਤੀਰੇ ਉਪਰ ਵੀ ਉਸਦੀ ਨਿੰਦਾ ਕਰਨੀ ਬਣਦੀ ਸੀ ਪਰੰਤੂ ਹਾਲੇ ਤੱਕ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ ਹੈ ਅਤੇ ਇਸ ਨੂੰ ਵੀ ਉਨ੍ਹਾਂ ਨੂੰ ਪਹਿਲਾ ਦੇ ਆਧਾਰ ਤੇ ਲੈਣਾ ਚਾਹੀਦਾ ਹੈ ਕਿਉਂਕਿ ਸੰਸਾਰ ਭਰ ਵਿੱਚ ਟਰੰਪ ਦੀ ਹਰ ਪਾਸਿਉਂ ਨਿਖੇਧੀ ਹੋ ਰਹੀ ਹੈ ਅਤੇ ਆਸਟ੍ਰੇਲੀਆ ਇਸ ਮਾਮਲੇ ਵਿੱਚ ਹਾਲ ਦੀ ਘੜੀ ਚੁੱਪ ਹੈ। ਪ੍ਰਧਾਨ ਮੰਤਰੀ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਉਹ ਟਰੰਪ ਵਾਲੇ ਮਾਮਲੇ ਵਿੱਚ ਕੁੱਝ ਵੀ ਨਹੀਂ ਕਹਿਣਗੇ ਭਾਵੇਂ ਸਮੁੱਚਾ ਸੰਸਾਰ ਉਸ ਦੀ ਨਿਖੇਧੀ ਕਰਦਾ ਰਹੇ।

Install Punjabi Akhbar App

Install
×