ਕਿਸਾਨੀ ਅੰਦੋਲਨ ਨੂੰ ਸਮਰਪਤ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਕੀਤੀ ਇਕੱਤਰਤਾ ਤਿੰਨ ਪੁਸਤਕਾਂ ਕੀਤੀਆਂ ਰਿਲੀਜ਼

(ਸਟੇਜ ਤੋਂ ਪੁਸਤਕਾਂ ਰਿਲੀਜ਼ ਕਰਦੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ: ਤੇਜਵੰਤ ਮਾਨ ਅਤੇ ਹੋਰ ਪਤਵੰਤੇ)

ਫਰੀਦਕੋਟ -ਲਿਖਾਰੀ ਸਭਾ ਸਾਦਿਕ ਦੇ ਪ੍ਰਧਾਨ ਤੇਜਿੰਦਰ ਸਿੰਘ ਘੁੱਦੂਵਾਲਾ ਅਤੇ ਵਿੱਤ ਸਕੱਤਰ ਕਰਨਜੀਤ ਦਰਦ ਨੇ ਆਪਣੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਖਾਲਸਾ ਸਕੂਲ ਧੂਰੀ ਵਿਖੇ ਕਿਸਾਨੀ ਜਨ ਅੰਦੋਲਨ ਦੇ ਹੱਕ ਵਿਚ ਆਪਣੀ ਸੁਰ ਉੱਚੀ ਕਰਨ ਲਈ ਅਤੇ ਸਾਡੇ ਲੋਕਾਂ ਲਈ ਲਗਪਗ ਇਕ ਸਾਲ ਤੋਂ ਆਪਣਾ ਸੁਖ ਆਰਾਮ ਅਤੇ ਘਰ ਬਾਰ ਤਿਆਗ ਕੇ ਸੜਕਾਂ ਦੀਆਂ ਫੁੱਟਪਾਥਾਂ ਤੇ ਬੈਠੇ ਸੰਘਰਸ਼ੀ ਯੋਧਿਆਂ ਲਈ ਆਪਣੇ ਵਲੋਂ ਬਣਦਾ ਹਿੱਸਾ ਪਾਉਣ ਲਈ ਸਾਹਿਤਕ ਜੱਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ , ਜਿਸ ਵਿਚ ਲਿਖਾਰੀ ਸਭਾ ਸਾਦਿਕ ਸਮੇਤ ਪੰਜਾਬ ਭਰ ਤੋਂ ਤੀਹ ਸਾਹਿਤ ਸਭਾਵਾਂ ਨੇ ਭਾਗ ਲਿਆ। ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ: ਤੇਜਵੰਤ ਮਾਨ ਦੀ ਅਗਵਾਈ ਚ ਹੋਈ ਇਸ ਇਕੱਤਰਤਾ ਵਿਚ ਪਹੁੰਚੇ ਸਭਾਵਾਂ ਦੇ ਨੁਮਾਇੰਦਿਆਂ ਵਲੋਂ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਾਰੇ ਹਾਜ਼ਰੀਨ ਲਿਖਾਰੀਆਂ ਨੇ ਪ੍ਰਣ ਕੀਤਾ ਕਿ ਇਸ ਕਿਸਾਨ ਜਨ ਅੰਦੋਲਨ ਵਿਚ ਆਪਣੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਅੰਦੋਲਨ ਨਾਲ ਸਬੰਧਤ ਸਾਹਿਤ ਰਚਿਆ ਜਾਵੇ ਅਤੇ ਉੱਥੋਂ ਦੀਆਂ ਸਟੇਜਾਂ ਤੇ ਪੇਸ਼ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਹੌਸਲੇ ਹੋਰ ਮਜ਼ਬੂਤ ਹੋਣ। ਇਸ ਸਬੰਧੀ ਫੈਸਲਾ ਹੋਇਆ ਕਿ ਇਸ ਤਰਾ ਅੰਦੋਲਨ ਨਾਲ ਸਬੰਧਤ ਗੀਤ , ਕਵਿਤਾਵਾਂ ਦੀ ਇਕ ਪੁਸਤਕ ਛਪਵਾਕੇ ਕਿਸਾਨਾਂ ਵਿਚ ਵੰਡੀ ਜਾਵੇ। ਜਿਸ ਸਬੰਧੀ ਸਭ ਨੇ ਇਕ ਰਾਇ ਪ੍ਰਗਟ ਕੀਤੀ। ਇਸ ਸਾਹਿਤਕ ਸਮਾਗਮ ਵਿਚ ਵੱਖ ਵੱਖ ਲੇਖਕਾਂ ਦੀਆਂ ਤਿੰਨ ਕਿਤਾਬਾਂ , ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਭਾਰਤ ਦੀ ਦਸ਼ਾ, ਅਣ ਪ੍ਰਕਾਸਿਆ ਪੰਜਾਬੀ ਕਵੀ ਕਿਰਪਾਲ ਸਿੰਘ ਈਸਰ ਅਤੇ ਕੰਡਿਆਂ ਉੱਤੇ ਨੱਚਦੀਆਂ ਤਿੱਤਲੀਆਂ ਪਾਠਕਾਂ ਨੂੰ ਸਮਰਪਿਤ ਕੀਤੀਆਂ ਗਈਆਂ। ਪੰਜ ਘੰਟੇ ਚੱਲਿਆ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।

Welcome to Punjabi Akhbar

Install Punjabi Akhbar
×
Enable Notifications    OK No thanks