ਅਦਾਰਾ ਤਾਸਮਨ ਵੱਲੋਂ ਪਲੇਠੇ ਤਿੰਨ ਸਾਹਿਤਕ ਸਨਮਾਨਾਂ ਦਾ ਐਲਾਨ

ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਹਨਾਂ ਸਾਹਿਤਕਾਰੀ ਸਨਮਾਨਾਂ ਦੀ ਸ਼ੁਰੂਆਤ

(ਬ੍ਰਿਸਬੇਨ) ਪੰਜਾਬੀ ਦੇ ਕੌਮਾਂਤਰੀ ਤ੍ਰੈ-ਮਾਸਿਕ ਮੈਗਜ਼ੀਨ ‘ਤਾਸਮਨ’ ਵੱਲੋਂ ਆਪਣੇ ਪਲੇਠੇ ਤਿੰਨਸਾਹਿਤਕ ਸਨਮਾਨਾਂ ਦਾ ਐਲਾਨ ਕੀਤਾ ਹੈ। ਮੈਗਜ਼ੀਨ ਦੇ ਸੰਪਾਦਕੀ ਅਤੇ ਪ੍ਰਬੰਧਕੀ ਬੋਰਡ ਤਰਨਦੀਪ ਬਿਲਾਸਪੁਰ, ਹਰਮਨਦੀਪਗਿੱਲ, ਸੰਪਾਦਕ ਸਤਪਾਲ ਭੀਖੀ, ਡਾ. ਸੁਮੀਤ ਸ਼ੰਮੀ ਅਤੇ ਵਰਿੰਦਰ ਅਲੀਸ਼ੇਰ ਵੱਲੋਂ ਸਾਂਝੇ ਤੌਰ ਤੇ ਇਸਦੀ ਜਾਣਕਾਰੀ ਦਿੰਦਿਆਂਦੱਸਿਆ ਕਿ ਅਦਾਰਾ ਤਾਸਮਨ ਕੌਮਾਂਤਰੀ ਤੌਰ ‘ਤੇ ਪੰਜਾਬੀ ਸਾਹਿਤਕਾਰੀ ਦੇ ਪਸਾਰੇ ਲਈ ਯਤਨਸ਼ੀਲ ਹੈ। ਜਿੱਥੇ ਸੰਸਥਾ ਵੱਲੋਂ ਪਿਛਲੇਇੱਕ ਸਾਲ ਤੋਂ ਤਾਸਮਨ ਤ੍ਰੈ-ਮਾਸਿਕ ਮੈਗਜ਼ੀਨ ਰਾਹੀਂ ਪੰਜਾਬੀ ਸਾਹਿਤਕਾਰੀ ‘ਚ ਉਸਾਰੂ ਕੰਮ ਕੀਤਾ ਜਾ ਰਿਹਾ ਹੈ ਉੱਥੇ ਹੀ ਅਦਾਰੇ ਦੇਇੱਕ ਸਾਲ ਪੂਰੇ ਹੋਣ ‘ਤੇ ਪੰਜਾਬੀ ਸਾਹਿਤ ‘ਚ ਕੰਮ ਕਰਨ ਵਾਲੇ ਅਣਥੱਕ ਸਾਹਿਤਕਾਰਾਂ ਅਤੇ ਕਾਮਿਆਂ ਲਈ ਤਿੰਨ ਸਨਮਾਨਾਂ ਦੀਸਾਰਥਕ ਸ਼ੁਰੂਆਤ ਕੀਤੀ ਗਈ ਹੈ। ਇਹ ਸਨਮਾਨ ਮੌਲਿਕ ਸਾਹਿਤ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਨਾਲ ਜੁੜੀਆਂ ਹਸਤੀਆਂਲਈ ਹੋਣਗੇ। ਸੰਸਥਾ ਵੱਲੋਂ ਨੌਜਵਾਨ ਲਿਖਾਰੀਆਂ, ਉਹਨਾਂ ਦੀ ਪਲੇਠੀ ਕਿਤਾਬ, ਸਾਹਿਤਕ ਕਾਮੇ ਵਜੋਂ ਅਤੇ ਕਿਤਾਬਾਂ ਨੂੰ ਲੋਕਾਂ ਤੱਕਪਹੁੰਚਦਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਉਤਸ਼ਾਹਿਤ ਕਰਨ ਹਿੱਤ ‘ਤਾਸਮਨ ਸ਼ਬਦ ਪ੍ਰਵਾਹ’ ਸਨਮਾਨ ਦਾ ਆਗਾਜ਼ ਕਰਦਿਆਂਪਹਿਲਾਂ ਤਾਸਮਨ ਸਾਹਿਤ ਪੁਰਸਕਾਰ ਮਿਆਰੀ ਕੌਮਾਂਤਰੀ ਸਾਹਿਤ ਨੂੰ ਪੰਜਾਬੀ ‘ਚ ਅਨੁਵਾਦ ਕਰਨ ਵਾਲੇ ਭਜਨਬੀਰ ਸਿੰਘ ਨੂੰ ਦਿੱਤਾਜਾ ਰਿਹਾ ਹੈ। ਇਸ ਸਨਮਾਨ ਵਿਚ ਗਿਆਰਾਂ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਪੱਤਰ ਅਤੇ ਦੌਸ਼ਾਲਾ ਹੋਵੇਗਾ। ‘ਤਾਜ਼ੀ ਹਵਾ’ ਤਹਿਤ ‘ਤਾਸਮਨ ਯੁਵਾ ਪੁਰਸਕਾਰ’ ਮਨਦੀਪ ਔਲਖ ਨੂੰ ਉਸ ਦੀ ਕਾਵਿ ਪੁਸਤਕ ‘ਮਨ ਕਸਤੂਰੀ’ ਲਈ ਦਿੱਤਾ ਜਾ ਰਿਹਾ ਹੈ ਜਿਸ ਵਿਚਇਕਵੰਜਾ ਸੌ ਰੁਪਏ ਦੀ ਨਕਦ ਰਾਸ਼ੀ ਸਨਮਾਨ ਪੱਤਰ ਅਤੇ ਦੌਸ਼ਾਲਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਾਹਿਤਕ ਕਾਮੇ ਅਤੇ ਪੁਸਤਕਵਿਕ੍ਰੇਤਾ ਤੌਰ ‘ਤੇ ਪੰਜਾਬ ਦੇ ਪਿੰਡ-ਪਿੰਡ ਸਾਹਿਤ ਦੀ ਅਲਖ ਜਗਾਉਣ ਵਾਲੇ ਜਸਵੀਰ ਬੇਗਮਪੁਰੀ ਨੂੰ ‘ਤਾਸਮਨ ਸ਼ਬਦ ਪ੍ਰਵਾਹ’ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਵਿਚ ਵੀ ਇਕਵੰਜਾ ਸੌ ਰੁਪਏ ਨਕਦ ਰਾਸ਼ੀ, ਸਨਮਾਨ ਪੱਤਰ ਅਤੇ ਦੌਸ਼ਾਲਾ ਸ਼ਾਮਿਲ ਹੈ।ਮੈਗਜ਼ੀਨ ਦੇ ਸਹਾਇਕ ਸੰਪਾਦਕ ਡਾ. ਸੁਮੀਤ ਸ਼ੰਮੀ ਨੇ ਦੱਸਿਆ ਕਿ ਜਲਦੀ ਹੀ ਇਕ ਭਾਵਪੂਰਤ ਸਮਾਗਮ ਰਾਹੀਂ ਉਕਤ ਸਨਮਾਨਸਨਮਾਨਯੋਗ ਸ਼ਖ਼ਸੀਅਤਾਂ ਨੂੰ ਭੇਂਟ ਕੀਤੇ ਜਾਣਗੇ। ਉਹਨਾਂ ਅਨੁਸਾਰ ਉਕਤ ਤਿੰਨੇ ਸਨਮਾਨ ਆਸਟਰੇਲੀਆ ਤੋਂ ਵਰਿੰਦਰ ਅਲੀਸ਼ੇਰ, ਹਰਮਨਦੀਪ ਗਿੱਲ ਅਤੇ ਨਿਊਜੀਲੈਂਡ ਤੋਂ ਤਰਨਦੀਪ ਬਿਲਾਸਪੁਰ ਵੱਲੋਂ ਸਪਾਂਸਰ ਕੀਤੇ ਗਏ ਹਨ। ਇਹਨਾਂ ਇਨਾਮਾਂ ਦੀ ਇਨਾਮੀਰਾਸ਼ੀ ‘ਚ ਹਰ ਸਾਲ ਜਿਕਰਯੋਗ ਵਾਧਾ ਵੀ ਕੀਤਾ ਜਾਵੇਗਾ।

Install Punjabi Akhbar App

Install
×