ਤੁਹਾਨੂੰ ਸਾਰਿਆਂ ਨੂੰ ਖ਼ੂਨ ਵਿਚ ਡਬੋ ਦਿਆਂਗੇ – ਇਰਾਕੀ ਅੱਤਵਾਦੀਆਂ ਦੀ ਅਮਰੀਕਾ ਨੂੰ ਧਮਕੀ

isisi

ਇਸਲਾਮਿਕ ਸਟੇਟ ਦੇ ਸੁੰਨੀ ਅੱਤਵਾਦੀਆਂ ਜਿਨ੍ਹਾਂ ਨੇ ਇਰਾਕ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਜਿਨ੍ਹਾਂ ‘ਤੇ ਅਮਰੀਕਾ ਨੇ 2011 ਵਿਚ ਇਰਾਕ ਛੱਡਣ ਪਿੱਛੋਂ ਪਹਿਲੀ ਵਾਰ ਹਵਾਈ ਹਮਲਾ ਕੀਤਾ ਹੈ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਜਹਾਦੀਆਂ ‘ਤੇ ਹਵਾਈ ਹਮਲੇ ਬੰਦ ਨਾ ਕੀਤੇ ਤਾਂ ਉਹ ਕਿਤੇ ਵੀ ਅਮਰੀਕੀ ਲੋਕਾਂ ‘ਤੇ ਹਮਲਾ ਕਰ ਸਕਦੇ ਹਨ। ਇੱਕ ਵੀਡੀਓ ਜਿਸ ਵਿਚ ਇੱਕ ਅਮਰੀਕੀ ਦੀ ਤਸਵੀਰ ਦਿਖਾਈ ਦਿੰਦੀ ਹੈ ਜਿਸ ਦਾ ਇਰਾਕ ‘ਤੇ ਅਮਰੀਕੀ ਕਬਜ਼ੇ ਦੌਰਾਨ ਇੱਕ ਸਿਰ ਕਲਮ ਕਰ ਦਿੱਤਾ ਗਿਆ ਸੀ ਵਿਚ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਖ਼ੂਨ ਵਿਚ ਡਬੋ ਦੇਵਾਂਗੇ। ਇਹ ਬਿਆਨ ਅੰਗਰੇਜ਼ੀ ਵਿਚ ਦਿੱਤਾ ਗਿਆ ਹੈ। ਅਮਰੀਕੀ ਹਵਾਈ ਹਮਲਿਆਂ ਦੀ ਮਦਦ ਨਾਲ ਉੱਤਰੀ ਇਰਾਕ ‘ਚ ਕੁਰਦਿਸ਼ ਲੜਾਕੇ ਸੁੰਨੀ ਅੱਤਵਾਦੀਆਂ ਵੱਲੋਂ ਕਬਜ਼ੇ ‘ਚ ਲਏ ਇਲਾਕਿਆਂ ‘ਤੇ ਮੁੜ ਕਬਜ਼ਾ ਕਰਨ ਲਈ ਅੱਗੇ ਵਧ ਰਹੇ ਹਨ। ਅਲਕਾਇਦਾ ਤੋਂ ਵੱਖ ਹੋਏ ਸੰਗਠਨ ਇਸਲਾਮਿਕ ਸਟੇਟ ਦੇ ਸੁੰਨੀ ਅੱਤਵਾਦੀਆਂ ਦੇ ਅੱਗੇ ਵਧਣ ਕਾਰਨ ਹਜ਼ਾਰਾਂ ਯਾਜ਼ਿਦੀ ਭਾਈਚਾਰੇ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੌੜਨਾ ਪਿਆ ਜਿਹੜੀ ਬਗ਼ਦਾਦ ਸਰਕਾਰ ਅਤੇ ਇਸ ਦੇ ਪੱਛਮੀ ਭਾਈਵਾਲਾਂ ਲਈ ਖ਼ਤਰੇ ਦੀ ਘੰਟੀ ਸੀ। ਅਲਕਾਇਦਾ ਦੇ ਉਲਟ ਇਸਲਾਮਿਕ ਸਟੇਟ ਨੇ ਆਪਣਾ ਧਿਆਨ ਇਰਾਕ ਤੇ ਸੀਰੀਆ ਵਿਚ ਜ਼ਮੀਨ ‘ਤੇ ਕਬਜ਼ੇ ‘ਤੇ ਕੇਂਦਰਿਤ ਰੱਖਿਆ ਅਤੇ ਪੱਛਮੀ ਦੇਸ਼ਾਂ ਦੇ ਕਿਸੇ ਟਿਕਾਣੇ ਨੂੰ ਵਿਸ਼ੇਸ਼ ਰੂਪ ‘ਚ ਨਿਸ਼ਾਨਾ ਨਹੀਂ ਬਣਾਇਆ।

Install Punjabi Akhbar App

Install
×