ਏਅਰ ਇੰਡੀਆ ਦੇ ਦਫਤਰ ਨੂੰ ਉਡਾਉਣ ਅਤੇ ਜਹਾਜ਼ ਨੂੰ ਅਗਵਾ ਕਰਨ ਦੀ ਮਿਲੀ ਧਮਕੀ

airindia

ਏਅਰ ਇੰਡੀਆ ਦੇ ਕੋਲਕਾਤਾ ਸਿਟੀ ਦਫਤਰ ‘ਚ ਕੱਲ੍ਹ ਸ਼ਾਮ ਕੰਪਨੀ ਦੇ ਜਹਾਜ਼ ਨੂੰ ਅਗਵਾ ਕਰਨ ਦੇ ਫੋਨ ਆਉਣ ਨਾਲ ਹੜਕੰਪ ਮੱਚ ਗਿਆ। ਕੰਪਨੀ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਕੋਲਕਾਤਾ ਹਵਾਈ ਅੱਡੇ ‘ਤੇ ਦਿੱਤੀ। ਉਥੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ। ਏਅਰ ਇੰਡੀਆ ਨੇ ਇਸ ਸਬੰਧ ‘ਚ ਬਹੁਬਾਜ਼ਾਰ ਥਾਣੇ ‘ਚ ਮਾਮਲਾ ਦਰਜ ਕਰਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੰਪਨੀ ਸੂਤਰਾਂ ਅਨੁਸਾਰ ਧਮਕੀ ਭਰਿਆ ਫੋਨ ਸ਼ਾਮ ਠੀਕ 5.40 ਵਜੇ ਆਇਆ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਦੇ ਦਫਤਰ ਨੂੰ ਵੀ ਉਡਾਣ ਦੀ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਅਤੇ ਸੀ.ਆਈ.ਐਸ.ਐਫ. ਦੇ ਅਫਸਰਾਂ ਨੇ ਬੈਠਕ ਕੀਤੀ। ਧਮਕੀ ਭਰੇ ਫੋਨ ਤੋਂ ਬਾਅਦ ਖੁਫੀਆ ਏਜੰਸੀ ਏਅਰ ਇੰਡੀਆ ਦੀ ਦਿੱਲੀ-ਕਾਬੁਲ ਉਡਾਣ ਨੂੰ ਅਲਰਟ ਭੇਜਿਆ ਹੈ।

 

Install Punjabi Akhbar App

Install
×