ਇਕ ਕੀਵੀ ਜ਼ੇਹਾਦੀ ਨੇ ਐਨ.ਜੈਕ.ਡੇਅ. ਮੌਕੇ ਨਿਊਜ਼ੀਲੈਂਡ ਲਈ ਦਿੱਤੀ ਅੱਤਵਾਦੀ ਹਮਲੇ ਦੀ ਧਮਕੀ

ਇਕ ਕੀਵੀ ਜ਼ੇਹਾਦੀ ਜੋ ਕਿ ਸੀਰੀਆ ਦੇ ਵਿਚ ਇਸਲਾਮਿਕ ਸਟੇਟ ਲਈ ਕੰਮ ਕਰ ਰਿਹਾ ਹੈ, ਨੇ ਐਨ. ਜੈਕ. ਡੇਅ. ਮੌਕੇ ਨਿਊਜ਼ੀਲੈਂਡ ਦੇਸ਼ ਨੂੰ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ ਹੈ। ਉਸਨੇ ਅਜਿਹਾ ਯੂ.ਟਿਊਬ ਉਤੇ ਦਿੱਤੇ ਇਕ ਸੁਨੇਹੇ ਵਿਚ ਕਿਹਾ ਹੈ। ਇਹ ਵੀਡੀਓ ਬਾਅਦ ਵਿਚ ਹਟਾ ਲਈ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਸੁਰੱਖਿਆ ਅਮਲਾ ਅਜਿਹੀਆਂ ਸਾਰੀਆਂ ਕਾਰਵਾਈਆਂ ਉਤੇ ਆਪਣੀ ਨਜ਼ਰ ਰੱਖ ਰਿਹਾ ਹੈ।