ਸਿਡਨੀ ਦੇ ਕਈ ਹੋਰ ਰੈਡ ਜ਼ੌਨਾਂ ਨੂੰ ਕੀਤਾ ਗਿਆ ਡਾਊਨਗ੍ਰੇਡ -ਵਿਕਟੋਰੀਆਈ ਲੋਕ ਮੁੜ ਸਕਦੇ ਹਨ ਆਪਣੇ ਘਰਾਂ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਵਿਕਟੋਰੀਆਈ ਲੋਕ ਸਿਡਨੀ ਅਤੇ ਇਸਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਵਿੱਚ ਫਸੇ ਹੋਏ ਹਨ, ਹੁਣ ਆਪਣੇ ਘਰਾਂ ਨੂੰ ਵਾਪਿਸ ਪਰਤ ਸਕਦੇ ਹਨ ਕਿਉਂਕਿ ਬੀਤੇ ਕੱਲ੍ਹ, ਸੋਮਵਾਰ ਸ਼ਾਮ ਦੇ 6 ਵਜੇ ਤੋਂ ਸਿਡਨੀ ਦੇ 35ਆਂ ਵਿੱਚੋਂ 25 ਅਜਿਹੇ ਇਲਾਕੇ ਜਿਹੜੇ ਕਿ ਕਰੋਨਾ ਕਾਰਨ ਰੈਡ-ਜ਼ੋਨ ਵਿੱਚ ਕੀਤੇ ਹੋਏ ਸਨ, ਨੂੰ ਹੁਣ ਘਟਾ ਕੇ ਓਰੇਂਜ ਜ਼ੋਨ ਵਿੱਚ ਲਿਆਇਆ ਗਿਆ ਹੈ। ਅਜਿਹੇ ਖੇਤਰਾਂ ਵਿੱਚ ਬਲੂ ਮਾਊਂਟੇਨ, ਅਤੇ ਵੂਲੂਨਗੌਂਗ ਦੇ ਇਲਾਕੇ ਵੀ ਸ਼ਾਮਿਲ ਹਨ ਅਤੇ ਇਸ ਤੋਂ ਇਲਾਵਾ 16 ਅਜਿਹੇ ਇਲਾਕੇ ਜਿਹੜੇ ਓਰੇਂਜ ਜ਼ੋਨ ਵਿੱਚ ਸਨ ਨੂੰ ਗ੍ਰੀਨ ਜ਼ੋਨ ਵਿੱਚ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਜ਼ਿਅਦਾਤਰ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀਆਂ ਸੀਮਾਵਾਂ ਨਾਲ ਲੱਗਦੇ ਹਨ ਅਤੇ ਇਨ੍ਹਾਂ ਖੇਤਰਾਂ ਅੰਦਰ ਦਾਖਲਿਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਰਕਾਰ ਦੀ ਚਿਤਾਵਨੀ ਹੈ ਕਿ ਉਹ ਲੋਕ ਜਿਹੜੇ ਕਿ ਓਰੇਂਜ ਜ਼ੋਨ ਤੋਂ ਆਉਂਦੇ ਹਨ, ਉਨ੍ਹਾਂ ਨੂੰ 72 ਘੰਟਿਆਂ ਦੇ ਅੰਦਰ ਅੰਦਰ ਆਪਣਾ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ ਅਤੇ ਜਦੋਂ ਤੱਕ ਟੈਸਟ ਦਾ ਨਤੀਜਾ ਨੈਗੇਟਿਵ ਨਹੀਂ ਆ ਜਾਂਦਾ ਉਦੋਂ ਤੱਕ ਉਹ ਆਪਣੇ ਘਰਾਂ ਜਾਂ ਟਿਕਾਣਿਆਂ ਉਪਰ ਸੈਲਫ ਆਈਸੋਲੇਸ਼ਨ ਵਿੱਚ ਹੀ ਰਹਿਣਗੇ। ਸਿਡਨੀ ਦੇ ਬਲੈਕਟਾਊਨ, ਬਰਵੁੱਡ, ਕੈਨੇਡਾ ਬੇਅ, ਕੈਂਟਰਬਰੀ-ਬੈਂਕਸਟਾਊਨ, ਕੰਬਰਲੈਂਡ, ਫੇਅਰਫੀਲਡ, ਇਨਰ-ਵੈਸਟ, ਲਿਵਰਪੂਲ, ਪੈਰਾਮਾਟਾ ਅਤੇ ਸਟਾਰਥਫੀਲਡ ਆਦਿ ਇਲਾਕੇ ਹਾਲੇ ਰੈਡ ਜ਼ੋਨ ਵਿੱਚ ਹੀ ਰੱਖੇ ਜਾ ਰਹੇ ਹਨ।

Install Punjabi Akhbar App

Install
×