ਵਿਕਟੌਰੀਆ ਰਾਜ ਵਿੱਚ ਹੜ੍ਹਾਂ ਕਾਰਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹਜ਼ਾਰਾਂ ਹੀ ਘਰਾਂ ਨੂੰ ਖਾਲੀ ਕਰਵਾ ਲਿਆ ਹੈ ਅਤੇ ਹੜ੍ਹ ਵਿੱਚ ਫਸੇ ਹੋਏ ਲੋਕਾਂ ਨੂੰ ਬਚਾਉਣ ਵਾਸਤੇ ਪ੍ਰਸ਼ਾਸਤ ਦਿਨ ਰਾਤ ਲੱਗਾ ਹੋਇਆ ਹੈ। ਅਪੋਲੋ ਬੇਅ ਖੇਤਰ ਸਮੇਤ 5000 ਦੇ ਕਰੀਬ ਘਰਾਂ ਅੰਦਰੋਂ ਬਿਜਲੀ ਗੁਲ ਹੋ ਗਈ ਹੈ ਅਤੇ ਸੇਮੌਰ, ਰੋਚੈਸਟਰ, ਕੈਰਿਸਬਰੁਕ ਅਤੇ ਮੈਰੀਬਿਰਨੌਂਗ ਖੇਤਰਾਂ ਵਿੱਚ ਘਰਾਂ ਨੂੰ ਖਾਲੀ ਕਰਨ ਦੇ ਹੁਕਮਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਸ ਨੇ ਦੱਸਿਆ ਹੈ ਕਿ ਹੜ੍ਹ ਮਾਰੇ ਖੇਤਰਾਂ ਦੇ 500 ਦੇ ਕਰੀਬ ਘਰਾਂ ਨੂੰ ਹੜ੍ਹਾਂ ਕਾਰਨ ਨੁਕਸਾਨ ਪੁੱਝਾ ਹੈ ਅਤੇ ਹੋਰ 500 ਦੇ ਕਰੀਬ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਗੌਲਬਰਨ ਘਾਟੀ ਦਾ ਖੇਤਰ ਵੀ ਹੜ੍ਹ ਦੇ ਪ੍ਰਭਾਵ ਅਧੀਨ ਹੈ ਅਤੇ ਇੱਥੇ ਹੋਰ ਜ਼ਿਆਦਾ ਲੋਕਾਂ ਦੇ ਪ੍ਰਭਾਵਿਤ ਹੋਣ ਦੀਆਂ ਸ਼ੰਕਾਵਾਂ ਜਤਾਈਆਂ ਜਾ ਰਹੀਆਂ ਹਨ।
ਪ੍ਰੀਮੀਅਰ ਨੇ ਇਹ ਵੀ ਕਿਹਾ ਹੈ ਕਿ ਹੜ੍ਹ ਨਾਲ ਪ੍ਹਭਾਵਿਤ ਲੋਕਾਂ ਵਾਸਤੇ ਆਨਲਾਈਨ ਮਾਲ਼ੀ ਮਦਦ ਜਾਰੀ ਹੈ ਅਤੇ ਇਸ ਵਾਸਤੇ ਹੜ੍ਹ ਪੀੜਿਤ ਸਰਕਾਰ ਦੀ ਵੈਬ ਸਾਈਟ ਉਪਰ ਜਾ ਕੇ ਮਦਦ ਪ੍ਰਾਪਤ ਕਰ ਸਕਦੇ ਹਨ।
ਹਾਲੇ ਤੱਕ 1500 ਲੋਕ ਇਸ ਆਪਾਤਕਾਲੀਨ ਆਨਲਾਈਨ ਮਦਦ ਵਾਸਤੇ ਅਪਲਾਈ ਕਰ ਚੁਕੇ ਹਨ।