ਤੀਸਰੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ 15-16 ਜਨਵਰੀ ਨੂੰ ਜਲੰਧਰ ‘ਚ-ਪ੍ਰੋ.ਕੁਲਬੀਰ ਸਿੰਘ

ਵਰਲਡ ਪੰਜਾਬੀ ਟੈਲੀਵਿਜ਼ਨ,ਰੇਡੀਓ ਅਕੈਡਮੀ ਵੱਲੋਂ ਤੀਸਰੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ 15-16 ਜਨਵਰੀ 2015 ਨੂੰ ਜਲੰਧਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।ਅਕੈਡਮੀ ਦੇ ਚੇਅਰਮੈਨ ਪ੍ਰੋ.ਕੁਲਬੀਰ ਸਿੰਘ,ਜਰਨਲ ਸਕੱਤਰ ਸਤਨਾਮ ਸਿੰਘ ਮਾਣਕ,ਸਕੱਤਰ ਦੀਪਕ ਬਾਲੀ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆ ਗਈਆ ਹਨ।ਕਾਨਫਰੰਸ ਨੂੰ ਹਰੇਕ ਪੱਖੋਂ ਕਾਮਯਾਬ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ਾ ਵਿਚ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਰਹੇ ਹਨ।
ਪ੍ਰੋ.ਕੁਲਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਕਾਨਫਰੰਸ ਦਾ ਵਿਸ਼ਾ ‘ਅਜੋਕੀ ਪੰਜਾਬੀ ਪੱਤਰਕਾਰੀ ਦੇ ਸਰੋਕਾਰ'(ਪ੍ਰਿੰਟ ਅਤੇ ਇਲੈਕਟ੍ਰਾਨਿਕ) ਹੋਵੇਗਾ ਜਿਸ ਸੰਬੰਧੀ ਦੇਸ਼-ਵਿਦੇਸ਼ ਦੇ ਵਿਦਵਾਨ,ਬੁੱਧੀਜੀਵੀ ਅਤੇ ਮੀਡੀਆ ਕਰਮੀ ਖੋਜ ਪੇਪਰ ਪੇਸ਼ ਕਰਨਗੇ। ਪੇਸ਼ ਕੀਤੇ ਗਏ ਖੋਜ-ਪੇਪਰਾਂ ਅਤੇ ਵਿਚਾਰਾਂ ਨੂੰ ਬਾਅਦ ਵਿਚ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾਇਆ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਕਾਨਫਰੰਸ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਾਰਥਕ ਬਣਾਉਣ ਲਈ ਰੂਪ-ਰੇਖਾ ਵਿਚ ਮਹਤਵਪੂਰਨ ਤਬਦੀਲੀਆਂ ਕੀਤੀਆ ਜਾ ਰਹੀਆ ਹਨ।ਦੇਸ਼-ਵਿਦੇਸ਼ ਦੀਆਂ ਉੱਘੀਆ ਮੀਡੀਆ ਸ਼ਖਸੀਅਤਾਂ ਨਾਲ ਰੂ-ਬਰੂ ਕਰਵਾਇਆ ਜਾਵੇਗਾ ਤੇ ਪਰਵਾਸੀ ਪੰਜਾਬੀ ਮੀਡੀਆ ਨਾਲ ਜੁੜੇ ਹਸਤਾਖਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਨ ਡੀ.ਡੀ ਪੰਜਾਬੀ ਚੈੱਨਲ ਤੇ ਹੋਵੇਗਾ। ਖੋਜ ਪੇਪਰ prof_kulbir@yahoo.com ਤੇ ਭੇਜੇ ਜਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰ- 94171-53513 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਾਨਫਰੰਸ ‘ਚ ਸ਼ਾਮਲ ਹੋਣ ਲਈ ਦੇਸ਼ ਵਿਦੇਸ਼ ਦੇ ਮੀਡੀਆ ਨੂੰ ਖੁਲ੍ਹਾ ਸੱਦਾ ਹੈ।

ਪ੍ਰੋ.ਕੁਲਬੀਰ ਸਿੰਘ

Install Punjabi Akhbar App

Install
×