ਰਾਜਨੀਤਿਕ ਗਲਿਆਰਿਆਂ ਅੰਦਰ ਹੋ ਰਹੇ ਸਰੀਰਿਕ ਸ਼ੋਸ਼ਣਾਂ ਦੇ ਖ਼ਿਲਾਫ਼ ਹੁਣ ਤੀਸਰੀ ਮਹਿਲਾ ਨੇ ਵੀ ਫੜਿਆ ਬ੍ਰਿਟਨੀ ਹਿੰਗਿਜ਼ ਵਾਲਾ ਰਾਹ -ਲਗਾਏ ਇਲਜ਼ਾਮ

(ਬ੍ਰਿਟਨੀ ਹਿੰਗਜ਼) (file photo)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਟਨੀ ਹਿੰਗਜ਼ ਆਸਟ੍ਰੇਲੀਆ ਦੀ ਅਜਿਹੀ ਮਹਿਲਾ ਬਣ ਕੇ ਉਭਰੀ ਹੈ ਜਿਸ ਨੇ ਕਿ ਰਾਜਨੀਤਿਕ ਗਲਿਆਰਿਆਂ ਅੰਦਰ ਆਪਣੇ ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਦੱਸਦਿਆਂ ਇਹ ਰੀਤ ਚਲਾਈ ਕਿ ਹੋਰ ਲੋਕਾਂ ਨਾਲ ਅਜਿਹੇ ਘਿਨੌਣੇ ਵਾਕਿਆ ਨਾ ਹੋਣ ਅਤੇ ਹੁਣ ਉਸ ਦੀ ਚਲਾਈ ਇਸ ਲੜੀ ਵਿੱਚ ਹੋਰ ਕੜੀਆਂ ਵੀ ਜੁੜਦੀਆਂ ਜਾ ਰਹੀਆਂ ਹਨ ਜੋ ਕਿ ਖੁੱਲ੍ਹ ਦੇ ਦੱਸ ਰਹੀਆਂ ਹਨ ਕਿ ਕਿਵੇਂ ਰਾਜਨੀਤਿਕ ਲੋਕਾਂ ਵੱਲੋਂ ਉਨ੍ਹਾਂ ਦਾ ਸਰੀਰਿਕ ਸ਼ੋਸ਼ਣ ਕੀਤਾ ਗਿਆ ਅਤੇ ਇਸ ਵਿੱਚ ਹੁਣ ਦੂਸਰੀ ਮਹਿਲਾ ਤੋਂ ਬਾਅਦ ਇੱਕ ਹੋਰ ਮਹਿਲਾ (ਤੀਸਰੀ) ਅੱਗੇ ਆਈ ਹੈ ਜਿਸਨੇ ਦੱਸਿਆ ਹੈ ਕਿ 2016 ਦੇ ਚੋਣ ਪ੍ਰਚਾਰ ਦੌਰਾਨ ਇੱਕ ਸਹਿਯੋਗੀ ਜੋ ਕਿ ਉਸ ਸਮੇਂ ਦੀ ਰਾਜਨੀਤਿਕ ਪਾਰਟੀ ਦਾ ਸਟਾਫ ਮੈਂਬਰ ਸੀ, ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਉਸ ਸਮੇਂ ਉਹ ਮਹਿਜ਼ ਇੱਕ ਸਕੂਲ ਤੋਂ ਪਾਸ ਹੋ ਕੇ ਆਈ ਸੀ ਅਤੇ ਅਜਿਹੇ ਕਾਰਨਾਮਿਆਂ ਤੋਂ ਅਣਜਾਣ ਸੀ।
ਬ੍ਰਿਟਨੀ ਹਿੰਗਜ਼ ਵੀ ਇਸੇ ਹਫ਼ਤੇ ਆਸਟ੍ਰੇਲੀਆਈ ਫੈਡਰਲ ਪੁਲਿਸ ਨੂੰ ਆਪਣੀ ਸਟੇਟਮੈਂਟ ਦੇਣ ਵਾਲੀ ਹੈ ਜੋ ਕਿ ਉਸ ਵਾਕਿਆ ਉਪਰ ਆਧਾਰਿਤ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਸਾਲ 2019 ਵਿੱਚ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਦੇਸ਼ ਦੇ ਪਾਰਲੀਮੈਂਟ ਹਾਊਸ ਅੰਦਰ ਹੀ ਕੀਤਾ ਗਿਆ ਸੀ ਅਤੇ ਉਹ ਵੀ ਉਥੋਂ ਦੇ ਇੱਕ ਕਾਰਜਰਤ ਅਧਿਕਾਰੀ ਦੁਆਰਾ।
ਅਜਿਹੇ ਇਲਜ਼ਾਮਾਂ ਨੇ ਆਸਟ੍ਰੇਲੀਆ ਦੀ ਸੰਸਦ ਅੰਦਰ ਭੂਚਾਲ ਲਿਆ ਦਿੱਤਾ ਹੈ ਅਤੇ ਦੇਸ਼ ਪੱਧਰ ਉਪਰ ਇੱਕ ਨਵੇਂ ਤਰੀਕੇ ਦੀ ਬਹਿਸ ਸ਼ੁਰੂ ਹੋ ਗਈ ਹੈ ਜਿਸ ਵਿੱਚ ਕਿ ਵਿਰੋਧੀ ਧਿਰ ਦੇ ਨੇਤਾ ਹੀ ਨਹੀਂ ਸਗੋਂ ਸਭ ਦਾ ਧਿਆਨ ਖਿੱਚਿਆ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਅਜਿਹੀਆਂ ਵਾਰਦਾਤਾਂ ਉਪਰ ਫੌਰਨ ਲਗਾਮ ਕੱਸੀ ਜਾਵੇ ਕਿਉਂਕਿ ਇਸ ਨਾਲ ਜਿੱਥੇ ਰਾਜਨੀਤਿਕ ਲੋਕਾਂ ਦੀ ਬਦਨਾਮੀ ਹੁੰਦੀ ਹੈ ਉਥੇ ਹੀ ਆਪਣੇ ਅਸਰ ਰਸੂਖ ਦੀ ਦੁਰਵਰਤੋਂ ਕਰਨ ਦਾ ਸਾਹਸ ਵੀ ਲੋਕਾਂ ਅੰਦਰ ਪੈਦਾ ਹੋ ਰਿਹਾ ਹੈ ਜਿਸਨੂੰ ਕਿ ਫੌਰਨ ਠੱਲ੍ਹ ਪਾਉਣੀ ਲਾਜ਼ਮੀ ਹੈ ਅਤੇ ਦੂਸਰੇ ਪਾਸੇ ਮਾਸੂਮ ਲੜਕੀਆਂ ਨੂੰ ਅਜਿਹੇ ਘਿਨੌਣੇ ਕਾਰਜਾਂ ਦਾ ਖਮਿਆਜ਼ਾ ਸਾਰੀ ਉਮਰ ਭੋਗਣਾ ਪੈਂਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਜ਼ੁਲਮ ਸਹਿਣੇ ਪੈਂਦੇ ਹਨ।

Install Punjabi Akhbar App

Install
×