ਕੋਸਟਕੋ ਅਤੇ ਵੂਲਵਰਥਸ ਤੋਂ ਬਾਅਦ ਹੁਣ ਆਲਡੀ ਸੁਪਰਮਾਰਕਿਟ ਨੇ ਵੀ ਪਾਲਕ ਨੂੰ ਆਪਣੀਆਂ ਸ਼ੈਲਫ਼ਾਂ ਤੋਂ ਹਟਾ ਲਿਆ ਹੈ। ਕਾਰਨ ਇਹ ਹੈ ਕਿ ਰਿਵਿਏਰਾ ਫਾਰਮਾਂ ਤੋਂ ਆਈ ਪਾਲਕ ਵਿੱਚ ਕੁੱਝ ਖਰਾਬੀ ਦੱਸੀ ਜਾ ਰਹੀ ਹੈ ਅਤੇ ਇਸੇ ਕਾਰਨ ਨਿਊ ਸਾਊਥ ਵੇਲਜ਼ ਵਿੱਚ 50 ਲੋਕਾਂ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਹਨ ਅਤੇ ਇਨ੍ਹਾਂ ਵਿੱਚੋਂ 17 ਦਾ ਤਾਂ ਬਾਕਾਇਦਾ ਡਾਕਟਰਾਂ ਵੱਲੋਂ ਇਲਾਜ ਵੀ ਕੀਤਾ ਜਾ ਰਿਹਾ ਹੈ।
ਰਾਜ ਦੇ ਸਿਹਤ ਅਧਿਕਾਰੀਆਂ ਨੇ ਹਾਲ ਦੀ ਘੜੀ ਲੋਕਾਂ ਨੂੰ ਪਾਲਕ ਨਾ ਖਾਣ ਦੀ ਤਾਕੀਦ ਕਰਦਿਆਂ ਕਿਹਾ ਹੈ ਕਿ ਉਕਤ ਉਤਪਾਦਨ ਦੇ ਨਮੂਨੇ, ਲਬਾਰਟਰੀਆਂ ਵਿੱਚ ਚੈਕਿੰਗ ਵਾਸਤੇ ਭੇਜੇ ਜਾ ਚੁਕੇ ਹਨ ਅਤੇ ਜਲਦੀ ਹੀ ਇਸਦੇ ਪਰਿਣਾਮ ਜਨਤਕ ਕਰ ਦਿੱਤੇ ਜਾਣਗੇ।
ਵੂਲਵਰਥਸ ਨੇ ਨਿਊ ਸਾਊਥ ਵੇਲਜ਼ ਤੋਂ ਇਲਾਵਾ ਵਿਕਟੌਰੀਆ, ਏ.ਸੀ.ਟੀ. ਅਤੇ ਕੁਈਨਜ਼ਲੈਂਡ ਵਿੱਚੋਂ ਵੀ ਆਪਣੀਆਂ ਸ਼ੇਲਫ਼ਾਂ ਤੋਂ ਪਾਲਕ ਹਟਾ ਲਈ ਹੈ। ਇਨ੍ਹਾਂ ਦੇ ਪ੍ਰਾਡਕਟਾਂ ਵਿੱਚ ਵੂਲਵਰਥਸ ਚਿਕਨ ਕੋਬ ਸਲਾਦ 270 ਗ੍ਰਾਮ (ID 218366) (ਦਿਸੰਬਰ 20) ਅਤੇ ਵੂਲਵਰਥਸ ਚਿਕਪੀਅ ਫੈਲਾਫਲ 290 ਗ੍ਰਾਮ (ID 218371) ਜਿਸ ਦੀ ਤਾਰੀਖ ਦਿਸੰਬਰ 20 ਅਤੇ ਦਿਸੰਬਰ 22 ਲਿੱਖੀ ਹੋਈ ਹੈ, ਸ਼ਾਮਿਲ ਹਨ, ਨੂੰ ਹਟਾ ਲਿਆ ਗਿਆ ਹੈ।