ਫਿਲਾਡੇਲਫੀਆ ਦੇ ਗੁਰੂ ਘਰ ਵਿਖੇਂ ਤੀਸਰਾ ਰਾਗ ਰਤਨ ਕਰਵਾਇਆ ਗਿਆ 

IMG_5431

ਫਿਲਾਡੇਲਫੀਆ, 5 ਨਵੰਬਰ – ਬੀਤੇਂ ਦਿਨ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਦੇ ਗੁਰਦੁਆਰਾ ਸਿੱਖ ਸੁਸਾਇਟੀ ਵਿੱਖੇ , ਗੁਰੂ ਹਰਿਕ੍ਰਿਸ਼ਨ ਗੁਰਮਤਿ ਸੰਗੀਤ ਅਕੈਡਮੀਂ ,ਵੱਲੋਂ ਧੰਨ -ਧੰਨ ਸਾਹਿਬ ਸ੍ਰੀ ਗੁਰੂ  ਨਾਨਕ ਦੇਵ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੀਸਰਾ ਰਾਗ ਰਤਨ ਕੀਰਤਨ ਦਰਬਾਰ ਗੁਰੂ ਘਰ ਵਿਖੇਂ ਕਰਵਾਇਆ ਗਿਆ ਜਿਸ ਵਿੱਚ ਗੁਰੂ ਹਰਿਕ੍ਰਿਸ਼ਨ ਗੁਰਮਤਿ ਸੰਗੀਤ ਅਕੈਡਮੀਂ ਦੇ ਬੱਚਿਆਂ ਨੇ ਰਵਾਇਤੀ ਸਾਜ਼ਾਂ ਨਾਲ  ਰਾਗਬੱਧ ਕੀਰਤਨ ਕਰ ਕੇ ਹਾਜ਼ਰੀ ਭਰੀ  ਜਿਸ ਵਿੱਚ ਲਗਭਗ 27  ਦੇ ਕਰੀਬ ਬੱਚਿਆਂ ਨੇ 6 ਜੱਥਿਆਂ ਦੇ ਰੂਪ ਵਿੱਚ ਹਾਜ਼ਰੀ ਭਰੀ ਜਿਸ ਸਾਰੇ  ਪ੍ਰੋਗਰਾਮ ਨੂੰ ਸੰਗਤਾਂ ਨੇ ਬਹੁਤ ਸਲਾਹਿਆ।ਇੰਨੀ ਛੋਟੀ ਉਮਰ ਦੇ  ਬੱਚਿਆਂ ਨੂੰ ਗੁਰਮਤਿ ਨਾਲ ਜੋੜਣ ਲਈ ਗੁਰਦੁਆਰਾ ਸਾਹਿਬ ਵਲੋ ਇਹ ਇੱਕ ਬਹੁਤ ਚੰਗਾ ਉਪਰਾਲਾ ਹੈ। ਜੋ ਇੱਥੇ ਦੇ ਜੰਮਪਲ ਬੱਚਿਆ ਨੂੰ ਆਪਣੇ ਇਤਿਹਾਸ ਨਾਲ ਜੋੜੀ ਰੱਖਣ ਦੀ ਪੇਰਣਾ ਦਿੰਦੇ ਹਨ। ਉਮੀਦ ਕਰਦੇ ਹੈ ਕਿ ਇਸ ਤਰਾਂ  ਦੇ ਉਪਰਾਲੇ ਹੁੰਦੇ ਰਹਿਣਗੇ।