ਅਜੀਜ ਆਉਣਾ ਚਾਹੁੰਣ ਤਾਂ ਆਉਣ ਪਰ ਗੱਲਬਾਤ ‘ਚ ਤੀਸਰਾ ਪੱਖ ਮਨਜੂਰ ਨਹੀਂ- ਭਾਰਤ ਦਾ ਪਾਕਿ ਨੂੰ ਕਰਾਰਾ ਜਵਾਬ

sushmasawrajਭਾਰਤ-ਪਾਕਿਸਤਾਨ ਐਨ.ਐਸ.ਏ. ਵਾਰਤਾ ‘ਤੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਭਾਰਤ-ਪਾਕਿ ਵਿਚਕਾਰ ਹਰ ਗੱਲਬਾਤ ਵਾਰਤਾ ਨਹੀਂ ਹੁੰਦੀ। ਹਰ ਵਾਰਤਾ ਦਾ ਇਕ ਸੰਦਰਭ ਹੁੰਦਾ ਹੈ । ਕੰਪੋਜਿਟ ਡਾਇਲਾਗ ਹੀ ਵਾਰਤਾ ਹੈ। ਬਾਕੀ ਗੱਲਬਾਤ ਸਾਧਾਰਨ ਗੱਲਬਾਤ ਹੁੰਦੀ ਹੈ। ਐਨ.ਐਸ.ਏ. ਪੱਧਰ ‘ਤੇ ਗੱਲਬਾਤ ਸਿਰਫ ਅੱਤਵਾਦ ‘ਤੇ ਹੀ ਹੋਵੇਗੀ। ਅੱਤਵਾਦ ‘ਤੇ ਗੱਲਬਾਤ ਤੋਂ ਬਾਅਦ ਹੀ ਦੂਸਰੇ ਵਿਸ਼ਿਆਂ ‘ਤੇ ਗੱਲ ਹੋਵੇਗੀ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ ਆਉਣਾ ਚਾਹੁੰਣ ਤਾਂ ਆਉਣ ਪਰ ਗੱਲਬਾਤ ‘ਚ ਤੀਸਰਾ ਪੱਖ ਮਨਜੂਰ ਨਹੀਂ। ਹੁਰੀਅਤ ਕੋਈ ਪੱਖ ਨਹੀਂ ਹੋ ਸਕਦਾ ।