ਵਿਸਾਖੀ ਦੇ ਮੌਕੇ ਵੱਖ ਵੱਖ ਥਾਵਾਂ ਤੋਂ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

Untitled-1 lrਸਿੱਖ ਧਰਮ ਦੇ ਪ੍ਰਮੁੱਖ ਤਿਉਹਾਰ ਵਿਸਾਖੀ ਦੇ ਮੌਕੇ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਫਿਲਮ ਨੂੰ ਵੱਖ ਵੱਖ ਥਾਵਾਂ ਦੀਆਂ ਸੰਗਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ  ਮਿਲਿਆ ਹੈ । ਤਖਤ ਸ੍ਰੀ ਅੰਨਦਪੁਰ ਸਾਹਿਬ ,ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰੂਦੁਆਰਾ ਮਸਤੁਆਣਾ ਸਾਹਿਬ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੀਆਂ ਸੰਗਤਾ ਵਿੱਚ ਇਸ ਫਿਲਮ ਸਬੰਧੀ ਭਾਰੀ ਉਤਸ਼ਾਹ ਨਜਰ ਆਇਆ ਹੈ । ਵੱਖ ਵੱਖ ਸੜਕਾਂ ਦੇ ਕਿਨਾਰੇ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਦੀਆਂ ਫਲੈਕਸੀਆਂ ਆਮ ਵੇਖਣ ਨੂੰ ਮਿਲੀਆਂ । ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੇ ਵੀ ਫਿਲਮ ਦੇ ਪੋਸਟਰ ਹੱਥਾਂ ਵਿੱਚ ਲੈ ਕੇ ਵੀ ਫਿਲਮ ਦਾ ਪ੍ਰਚਾਰ ਕੀਤਾ । ਲੋਕਾਂ ਵਿੱਚ ਫਿਲਮ ਦੀ ਉਡੀਕ ਸਬੰਧੀ ਬੇਸਬਰੀ ਨਜ਼ਰ ਆ ਰਹੀ ਹੈ ਜਦੋ ਕਿ ਫਿਲਮ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Install Punjabi Akhbar App

Install
×