ਸਿੰਘਾਂ ਦੇ ਬੋਲ……….

ਸਿੰਘਾਂ ਦੇ ਬੋਲ ਸਾਰੇ ਹੀ ਜਾਣਦੇ ਹਨ ਕਿ ਉਹ ਛੋਲਿਆਂ ਨੂੰ ਵੀ ਭੁੱਜੇ ਬਦਾਮ ਦੱਸਦੇ ਸੀ 180126 from whatsup by Mintu brarrrr

ਸਿੰਘਾਂ ਦੇ ਬੋਲ ਸਾਰੇ ਹੀ ਜਾਣਦੇ ਹਨ ਕਿ ਉਹ ਛੋਲਿਆਂ ਨੂੰ ਵੀ ਭੁੱਜੇ ਬਦਾਮ ਦੱਸਦੇ ਸੀ ! ਮੌਤ ਨੂੰ ਧਰਮਰਾਜ ਦੀ ਧੀ ! ਸਲਵਾਰ ਨੂੰ ਦੁਨਾਲੀ ਤੇ ਪਾਟੇ ਹੋਏ ਕਛਹਿਰੇ ਨੂੰ ਹੰਕਾਰਿਆ ਹੋਇਆ ਕਹਿੰਦੇ ਸੀ

ਬੋਲ੍ਹੇ ਬੰਦੇ ਨੂੰ ਚੁਬਾਰੇ ਚੜਿਆ ਤੇ ਗੁੰਗੇ ਨੂੰ ਕਵੀਸ਼ਰ ਕਾਣੇ ਨੂੰ ਸਵਾ ਲੱਖ ਨੇਤਰਾ !

ਹੋਰ ਬਹੁਤ ਲਫ਼ਜ਼ ਨੇ ਜਿਹੜੇ ਉਨਾਂ ਨੇ ਚੜਦੀ ਕਲਾ ਤੇ ਬਲ ਤੇ ਇਜ਼ਤ ਦੇਣ ਵਾਲੇ ਬਣਾਏ ! ਲਫ਼ਜ਼ ਕੋਈ ਰਾਤੋ ਰਾਤ ਨਹੀਂ ਬਣਦਾ ਇਹਨੂੰ ਬਣਨ ਵਾਸਤੇ ਸਦੀਆਂ ਲੱਗ ਜਾਂਦੀਆਂ ਜਦੋਂ ਤੱਕ ਸਾਰੇ ਸਮਝਣ ਤੇ ਬੋਲਣ ਲਗ ਜਾਣ ! ਉਨਾਂ ਨੇ ਪਸ਼ੂਆਂ ਨੂੰ ਵੀ ਉੱਚੇ ਅਧਿਕਾਰੀ ਬਣਾ ਦਿੱਤਾ ! ਜਿਵੇਂ ਬਿਲੇ ਨੂੰ ਵਕੀਲ ਤੇ ਬਿੱਲੀ ਨੂੰ ਮਲਕਾ ! ਬੱਕਰੀ ਅਕਾਸ਼ਪਰੀ ਭੇਡ ਨੂੰ ਪਰੀ ਦਾ ਨਾ ਮਿਲਿਆ !!

ਲਾਲਟੈਣ ਚੰਨਣ ਕੌਰ ਹੋ ਗਈ ਰੇਲ ਦਾ ਇੰਜਣ ਤੇਜਾ ਸਿੰਘ ਬਣ ਗਿਆ ! ਲੋਹੇ ਦਾ ਬਾਟਾ ਕੁੰਭਕਰਨ ਕੜਛੀ ਦਿਆਲ ਕੌਰ ਬਣ ਗਈ !

ਇਹ ਸਨ ਉਨਾਂ ਸਿੰਘਾਂ ਦੇ ਉਸ ਸਮਾਜ ਦੇ ਬੋਲ ਜਿੰਨਾ ਖਾਣ ਵਾਲ਼ੀਆਂ ਚੀਜ਼ਾਂ ਨੂੰ ਵੀ ਅੱਤ ਦੇ ਮੋਹ ਭਰੇ ਲਫ਼ਜ਼ ਦਿੱਤੇ ! ਕਣਕ ਰੂਪ ਕੌਰ ਬਾਜਰੇ ਨੂੰ ਲਾਚੀਦਾਣਾ ਹੋਲ੍ਹਾਂ ਨੂੰ ਇਲਾਚੀਆਂ ਤੇ ਉਨਾਂ ਲਈ ਗੱਡਾ ਜਹਾਜ਼ ਸੀ !

ਇਹ ਸੀ ਉਨਾਂ ਦੀ ਕਰਨੀ ਤੇ ਉਨਾਂ ਦਾ ਸਮਾਜ ! ਅੱਜ ਸਾਡੇ ਉਹ ਲਫ਼ਜ਼ ਜੋ ਸਾਡੀ ਰਹਿਤ ਮਰਿਆਦਾ ਜਾਂ ਸਾਡੇ ਗਰੰਥਾਂ ਵਿੱਚ ਗੁਰਬਾਣੀ ਵਿੱਚ ਆਉੰਦੇ ਹਨ ਜੋ ਗੁਰੂਆਂ ਨੇ ਭਗਤਾੰ ਨੇ ਜਾਂ ਭਾਈ ਨੰਦ ਲਾਲ ਜੀ ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਸਿੱਖਾਂ ਨੇ ਵਰਤੇ ਹਨ ਉਨਾਂ ਲਫ਼ਜ਼ਾਂ ਦੀ ਅਸੀਂ ਰੱਜ ਕੇ ਮਿੱਟੀ ਪਲੀਤ ਕੀਤੀ ਹੈ ! ਇਹ ਸਾਡੀ ਕਰਨੀ ਹੈ ! ਉਨਾਂ ਦੇ ਲਫ਼ਜ਼ਾਂ ਦਾ ਤੇ ਸਾਡੇ ਲਫ਼ਜ਼ਾਂ ਦਾ ਫਰਕ ਸਾਡੀ ਸੋਚ ਤੋਂ ਪਤਾ ਲਗੂ ਕਿ ਸਾਡੇ ਅੰਦਰ ਕੀ ਅਸਰ ਹੁੰਦਾ ਹੈ

ਭਾਈ ਮੰਗਤਾ ! ਗਿਆਨੀ ਗਾਲ੍ਹ ! ਬ੍ਰਹਮ ਗਿਆਨੀ ਅੰਨਪੜ੍ਹ ! ਸਾਧ ਵਿਹਲੜ ! ਸੰਤ ਈਸਾਈ ! ਬਾਬਾ ਹਾਸੋਹੀਣਾ ! ਸਿੰਘ ਭੇਖੀ  ਸਿੰਘਣੀ ਹੰਕਾਰੀ  ! ਪ੍ਰਚਾਰਕ ਮੂਰਖ  ਢਾਡੀ ਸ਼ਰਾਬੀ ! ਜਥੇਦਾਰ ਚੋਰ ! ਕੀਰਤਨੀਆ ਬੇਰੁਜ਼ਗਾਰ ! ਦਾਸ ਮੂਰਖ ! ਸੇਵਾਦਾਰ ਬਰਛਿਆਂ ਵਾਲੇ ! ਗਰੰਥੀ ਵੀਜ਼ੇ ਵਾਲਾ ! ਸਿੱਖ ਸਤਨਾਜਾ ! ਸਰਦਾਰ ਵਹਿਸ਼ੀ ! ਡੇਰੇਦਾਰ ਸਰਕਾਰੀ ! ਵਿਦਵਾਨ ਨਾਸਤਿਕ !

ਇਹ ਸਾਰੇ ਲਫ਼ਜ਼ਾਂ ਦੀ ਬੇਪਤੀ ਐਵੇਂ ਨਹੀਂ ਹੋਈ ! ਅਸੀਂ ਆਪਦਾ ਕਿਰਦਾਰ ਹੀ ਇਹੋ ਜਿਹਾ ਬਣਾ ਲਿਆ ! ਜਿਵੇਂ ਡੀਲਰਸ਼ਿਪ ਤੋਂ ਨਵੀਂ ਨਿਕਲੀ ਕਾਰ ਨੂੰ ਗੱਡੀ ਤੇ ਟੁੱਟੀ ਹੋਈ ਨੂੰ ਛਕੜਾ ਕਹਿ ਦਿੰਦੇ ਹਨ ਇਵੇਂ ਅਸੀਂ ਗੁਰੂ ਨਾਲ਼ੋਂ ਟੁੱਟ ਕੇ ਛਕੜੇ ਹਾਂ ! ਇਹ ਸਦੀ ਵਿੱਚ ਹੀ ਸਾਰੇ ਲਫ਼ਜ਼ਾਂ ਦੀ ਬੇਪਤੀ ਹੋਈ ਹੈ ! ਇਹਦਾ ਕਾਰਨ ਇਨਾਂ ਨੂੰ ਧਾਰਨ ਵਾਲੇ ਹੀ ਨਹੀਂ ਸਗੋਂ ਅਸੀਂ ਸਾਰੇ ਹਾਂ ਜਿਹੜੇ ਅੰਦਰ ਵੜ ਗਏ ਜਾਂ ਭੀੜ ਵਿੱਚ ਲੁਕ ਗਏ ! ਜੇ ਇਹ ਨਾਮ ਨਾਲ ਲਾਉਣ ਵਾਲੇ ਦੋਸ਼ੀ ਹਨ ਤਾਂ ਅੰਦਰ ਲੁਕਣ ਵਾਲੇ  ਤੇ ਭੀੜ ਵਿੱਚ ਇਹ ਬੋਲਣ ਵਾਲੇ ਵੀ ਉਨੇ ਹੀ ਦੋਸ਼ੀ ਹਨ ! ਲਫ਼ਜ਼ ਘੜਦੇ ਸੂਰਮੇ ਹਨ ਪਰ ਬੋਲਦਾ ਸਮਾਜ ਹੈ ਜਿਵੇਂ ਕੱਪੜੇ ਸੀਉੰਦਾ ਤਾਂ ਦਰਜੀ ਹੈ ਪਰ ਪਹਿਨਾਏ ਵਿਆੰਦੜ  ਨੂੰ ਜਾਂ ਮੁਰਦੇ ਨੂੰ ਜਾਂਦੇ ਹਨ ! ਉਹੀ ਕੱਪੜਾ ਜਾਂ ਚੋਲ੍ਹਾ ਬਣ ਜਾਂਦਾ ਜਾਂ ਕੱਫਣ !! ਹੁਣ ਅਸੀਂ ਸੋਚਣਾ ਕਿ ਅਸੀਂ ਕਿਹੋ ਜਹੇ ਲਫ਼ਜ਼ ਆਉਣ ਵਾਲੀ ਅਗਲੀ ਸਦੀ ਦੀ ਪੀੜੀ ਨੂੰ ਦੇ ਕੇ ਜਾਣੇ ਹਨ !

ਕੋਈ ਸਤਿਕਾਰ ਵਾਲਾ ਲਫ਼ਜ਼ ਬਚਿਆ ਤਾਂ ਦਸਿਉ !!

Install Punjabi Akhbar App

Install
×