ਵਿਕਟੋਰੀਆਈ ਸੰਸਦ ਨੇ ਗੇਅ ਕਨਵਰਜਨ ਥੈਰੇਪੀ ਖ਼ਿਲਾਫ਼ ਬਿਲ ਕੀਤਾ ਪਾਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੀ ਰਾਤ ਵਿਕਟੋਰੀਆਈ ਸੰਸਦ ਦੇ ਅਪਰ ਹਾਊਸ ਅੰਦਰ ਹੋਈ ਲੰਬੀ ਅਤੇ ਉਲਝਵੀਂ ਬਹਿਸ ਤੋਂ ਬਾਅਦ ‘ਗੇਅ ਕਨਵਰਜਨ ਥੈਰੇਪੀ’ ਦੇ ਖ਼ਿਲਾਫ਼ ਬਿਲ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਅਤੇ ਹੁਣ ਰਾਜ ਅੰਦਰ ਅਜਿਹੀਆਂ ਸਰਜਰੀਆਂ ਅਤੇ ਹੋਰ ਪ੍ਰੈਕਟਿਸਾਂ ਉਪਰ ਪੂਰਨ ਬੈਨ ਲਗਾ ਕੇ ਇਨ੍ਹਾਂ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਬਿਲ ਨੂੰ ਸੰਸਦ ਵੱਲੋਂ 29-09 ਦੀਆਂ ਵੋਟਾਂ ਨਾਲ 12 ਘੰਟਿਆਂ ਦੀ ਬਹਿਸ ਤੋਂ ਬਾਅਦ ਪਾਸ ਕੀਤਾ ਗਿਆ ਹੈ। ਸਰਕਾਰ ਦੇ ਖ਼ਿਲਾਫ਼ ਵੋਟਾਂ ਪਾਉਣ ਵਾਲਿਆਂ ਵਿੱਚ ਲਿਬਰਲ ਐਮ.ਪੀ. ਬੇਵ ਮੈਕ ਆਰਥਰ ਅਤੇ ਬਰਨੀ ਫਿਨ ਦੇ ਨਾਲ ਨਾਲ ਕਰੋਸਬੈਂਚ ਦੇ ਐਮ.ਪੀ. -ਜੈਫ ਬੌਰਮੈਨ, ਕੈਥਰਿਨ ਕਮਿੰਗ, ਕਲਿਫਫੋਰਡ ਹੇਅਜ਼, ਸਟੂਅਰਟ ਗ੍ਰਿਮਲੇਅ, ਡੇਵਿਡ ਲਿੰਮਬ੍ਰਿਕ, ਤਾਨੀਆ ਮੈਕਸਵੈਲ ਅਤੇ ਟਿਮ ਕਿਲਟੀ ਸ਼ਾਮਿਲ ਸਨ। ਗੇਅ ਕਨਵਰਜਨ ਥੈਰੇਪੀ ਨੂੰ ਹੁਣ ਰਾਜ ਅੰਦਰ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਅਤੇ ਜੇਕਰ ਇਸ ਦੀ ਸਰਜਰੀ ਦੌਰਾਨ ਕੋਈ ਖ਼ਤਰਨਾਕ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ ਤਾਂ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ 10 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਕਿਸੇ ਨੂੰ ਵਰਗਲਾ ਕੇ ਜਾਂ ਆਪਣੇ ਗਲਤ ਪ੍ਰਭਾਵ ਵਿੱਚ ਲਿਆ ਕੇ ਲੋਕਾਂ ਨੂੰ ਗੇਅ ਕਰਨਵਰਜਨ ਥੈਰੇਪੀ ਲਈ ਦੂਸਰੇ ਰਾਜਾਂ ਵਿੱਚ ਭੇਜਦਾ ਹੈ ਤਾਂ ਅਜਿਹਾ ਵਿਅਕਤੀ ਵੀ ਅਪਰਾਧੀ ਹੀ ਘੋਸ਼ਿਤ ਕੀਤਾ ਜਾਵੇਗਾ ਅਤੇ ਉਸਨੂੰ ਰਾਜ ਦੇ ਕਾਨੂੰਨ ਦੀਆਂ ਕ੍ਰਿਮਨਲ ਧਾਰਾਵਾਂ ਦੇ ਤਹਿਤ 10,000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

Install Punjabi Akhbar App

Install
×