ਬ੍ਰਿਸਬੇਨ ਦੇ ਮਸ਼ਹੂਰ ਬੈਂਡ ‘ਦ ਸੇਂਟਸ’ ਨੇ ਬੜੇ ਹੀ ਦਰਦ ਭਰੇ ਸੁਨੇਹੇ ਰਾਹੀਂ ਦੱਸਿਆ ਹੈ ਕਿ ਬੈਂਡ ਦੇ ਮੁੱਖ ਅਦਾਕਾਰ ਅਤੇ ਗਾਇਕ ਕਲਾਕਾਰ ਕ੍ਰਿਸ ਬੈਲੇ ਦਾ 65 ਸਾਲ ਦੀ ਉਮਰ ਤੋਂ ਬਾਅਦ, ਇਸੇ ਮਹੀਨੇ ਅਪ੍ਰੈਲ ਦੀ 9 ਤਾਰੀਖ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ‘ਦ ਸੇਂਟਸ’ ਨਾਮ ਦਾ ਮਨੋਰੰਜਕ ਬੈਂਡ ਜਿਸ ਦੀ ਸਥਾਪਨਾ ਸਾਲ 1973 ਦੌਰਾਨ ਕੀਤੀ ਗਈ ਸੀ ਅਤੇ ਤਕਰੀਬਨ 5 ਦਸ਼ਕਾਂ ਤੱਕ ਇਸ ਸੰਸਥਾ ਨੇ ਮੰਨੋਰੰਜਨ ਦੀ ਦੁਨੀਆਂ ਵਿੱਚ ਆਪਣਾ ਨਾਮ ਸਥਾਪਿਤ ਕੀਤਾ ਹੋਇਆ ਹੈ। ਇਨ੍ਹਾਂ ਦਾ ਇੱਕ ਗਾਣਾ (I’m) ‘ਮੈਂ ਹਾਂ’ ਹੁਣ ਵੀ ਲੋਕਾਂ ਦੇ ਮਨਾਂ ਉਪਰ ਛਾਇਆ ਹੋਇਆ ਹੈ ਅਤੇ ਆਸਟ੍ਰੇਲੀਆ ਦੇ ਟਾਪ-30 ਗੀਤਾਂ ਵਿੱਚ ਸ਼ਾਮਿਲ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਬੈਲੇ ਜਿਨ੍ਹਾਂ ਦਾ ਜਨਮ ਕੀਨੀਆ ਦੇ ਨਾਨੀਊਕੀ ਵਿੱਚ ਹੋ ਸਾਲ 1957 ਵਿੱਚ ਹੋਇਆ ਸੀ ਅਤੇ ਉਹ 1967 ਵਿੱਚ ਪਰਿਵਾਰ ਦੇ ਨਾਲ ਬੈਲਫਾਸਟ ਵਿੱਚ ਰਹਿਣ ਤੋਂ ਬਾਅਦ, ਆਸਟ੍ਰੇਲੀਆ ਆ ਗਏ ਸਨ। ਪਰਿਵਾਰ ਬ੍ਰਿਸਬੇਨ ਵਿੱਚ ਸੈਟਲ ਹੋ ਗਿਆ ਸੀ।
ਆਪਣੇ ਹਾਈ ਸਕੂਲ ਦੀ ਪੜ੍ਹਾਈ (ਓਕਸਲੇ ਹਾਈ ਸਕੂਲ) ਦੌਰਾਨ ਬੈਲੇ ਐਡ ਕਿਊਪਰ ਅਤੇ ਆਇਵਰ ਹੇਅ ਨੂੰ ਮਿਲਿਆ ਅਤੇ ਇਸਤੋਂ ਬਾਅਦ ਹੀ ‘ਦ ਸੇਂਟਸ’ ਦੀ ਸਥਾਪਨਾ ਹੋਈ ਅਤੇ ਸ੍ਰੀ ਬੈਲੇ ਤਾਅ ਉਮਰ ਆਪਣੇ ਦੋਸਤਾਂ ਅਤੇ ਸੰਗਠਨ ਦੇ ਨਾਲ ਹੀ ਰਹੇ।
ਦੁਨੀਆਂ ਭਰ ਵਿੱਚੋਂ ਉਨ੍ਹਾਂ ਦੇ ਅਕਾਲ ਚਲਾਣੇ ਉਪਰ ਅਫਸੋਸ ਭਰੇ ਸੰਦੇਸ਼ ਸ਼ੋਸ਼ਲ ਮੀਡੀਆ ਆਦਿ ਉਪਰ ਆ ਰਹੇ ਹਨ।