“ਦ ਰਿਪੀਲਿੰਗ ਐਂਡ ਅਮੈਂਡਮੈਂਟ ਐਕਟ 2021” ਦੇ ਨਾਂਮ ਤੇ ਪ੍ਰਾਈਵੇਟ ਮੈਂਬਰ ਬਿੱਲ ਕੀਤੇ ਪੇਸ਼

ਨਿਊਯਾਰਕ/ਚੰਡੀਗੜ੍ਹ – ਪੰਜਾਬ ਚ 8 ਲੋਕ ਸਭਾ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵੱਲੋਂ ਗੈਰ ਸੰਵਿਧਾਨਕ ਤਰੀਕੇ ਨਾਲ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਅਕਤੀਗਤ ਅਤੇ ਸਾਂਝੇ ਤੌਰ ਤੇ “ਦ ਰਿਪੀਲਿੰਗ ਐਂਡ ਅਮੈਂਡਮੈਂਟ ਐਕਟ 2021” ਦੇ ਨਾਂਮ ਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ। ਦੇਸ਼ ਚ 14.5 ਕਰੋੜ ਕਿਸਾਨ ਪਰਿਵਾਰ ਆਪਣੀ ਆਜੀਵਕਾ ਲਈ ਖੇਤੀਬਾੜੀ ਤੇ ਨਿਰਭਰ ਹਨ, ਜਿਨ੍ਹਾਂ ਚੋਂ 86.3 ਪ੍ਰਤੀਸ਼ਤ ਕਿਸਾਨਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ ਅਤੇ ਕਈ 2 ਏਕੜ ਤੋਂ ਵੀ ਘੱਟ ਜ਼ਮੀਨ ਵਾਲੇ ਕਿਸਾਨ ਹਨ। ਭਾਜਪਾ ਅਗਵਾਈ ਵਾਲੀ ਐੱਨਡੀਏ ਸਰਕਾਰ ਜ਼ਿਮੀਂਦਾਰੀ ਨੂੰ ਕਾਪੋਰੇਟਦਾਰੀ ਚ ਬਦਲ ਕੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਰਹਿਮ ਤੇ ਨਿਰਭਰ ਬਣਾਉਣਾ ਚਾਹੁੰਦੀ ਹੈ। ਉਹ ਪਾਰਲੀਮੈਂਟ ਦੇ ਦੋਵੇਂ ਹੈ ਉਹ ਪਾਰਲੀਮੈਂਟ ਦੇ ਦੋਵੇਂ ਹਾਊਸਾਂ ਦੇ ਜਾਗਰੂਕ ਸਾਂਸਦਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸੇ ਵਿਚਾਰਧਾਰਾ ਤੇ ਆਪਣੇ ਬਿੱਲ ਪੇਸ਼ ਕਰਨ ਦੀ ਅਪੀਲ ਕਰਦੇ ਹਨ ਕਿਸਾਨ ਅੰਦੋਲਨ ਬੀਤੇ 70 ਤੋਂ ਵੱਧ ਦਿਨਾਂ ਤੋਂ ਚੱਲ ਰਿਹਾ ਹੈ ਅਤੇ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਉਦਾਸੀਨ ਬਣੀ ਹੋਈ ਹੈ। ਅੰਦੋਲਨ ਦੌਰਾਨ 100 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਸੈਂਕੜੇ ਕੈਦ ਵਿਚ ਹਨ। ਅਸੀਂ ਸਾਂਝੇ ਤੌਰ ਤੇ ਲੋਕ ਸਭਾ ਦੇ ਸਪੀਕਰ ਨੂੰ ਕਿਸਾਨਾਂ ਚ ਵੱਡੇ ਪੱਧਰ ਤੇ ਫੈਲੇ ਅਸੰਤੋਸ਼ ਦੇ ਮੱਦੇਨਜ਼ਰ ਇਨ੍ਹਾਂ ਬਿੱਲਾਂ ਨੂੰ ਪ੍ਰਾਈਵੇਟ ਮੈਂਬਰਜ਼ ਬਿਜ਼ਨੈੱਸ ਦੀ ਲਿਸਟ ਵਿੱਚ ਉਚਿਤ ਪਹਿਲ ਦਿੱਤੇ ਜਾਣ ਦੀ ਅਪੀਲ ਕਰਦੇ ਹਾਂ।ਮਨੀਸ਼ ਤਿਵਾੜੀ, ਸੰਸਦ ਮੈਂਬਰ, ਸ੍ਰੀਮਤੀ ਪਰਨੀਤ ਕੌਰ, ਸੰਸਦ ਮੈਂਬਰ ਰਵਨੀਤਸਿੰਘ ਬਿੱਟੂ, ਸੰਸਦ ਮੈਂਬਰ ਡਾ ਅਮਰ ਸਿੰਘ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਮੁਹੰਮਦ ਸਦੀਕ, ਸੰਸਦ ਮੈਂਬਰ ਦੇ ਨਾਂਅ ਸ਼ਾਮਿਲ ਹਨ|

Install Punjabi Akhbar App

Install
×