ਦਿ ਪੀਪਲਜ ਫਰਸਟ ਐਨਜੀਓ ਨੇ ਗੁਰਦੁਆਰਾ ਸਾਹਿਬ ‘ਚ ਵੰਡੇ ਬੂਟੇ

  • ਗੁਰੂ ਸਾਹਿਬਾਨ ਨੇ ਇਨਸਾਨੀਅਤ ਦੀ ਭਲਾਈ ਦਾ ਸੰਦੇਸ਼ ਦਿੱਤਾ—ਦੀਵਾਨ

IMG_2727

ਨਿਊਯਾਰਕ /ਲੁਧਿਆਣਾ, 17 ਅਗਸਤ — ਦਿ ਪੀਪਲਜ ਫਰਸਟ ਐਨਜੀਓ ਵੱਲੋਂ ਵਾਤਾਵਰਨ ਸੰਭਾਲ ਦੀ ਦਿਸ਼ਾ ‘ਚ ਲੋਕਾਂ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਇਸ ਦਿਸ਼ਾ ‘ਚ, ਫਾਉਂਡਰ ਪ੍ਰਧਾਨ ਪਵਨ ਦੀਵਾਨ ਦੀ ਅਗੁਵਾਈ ਹੇਠ ਗੁਰਦੁਆਰਾ ਚਰਨਛੋਹ ਛੇਵੀਂ ਪਾਤਸ਼ਾਹੀ, ਵਿਸ਼ਾਲ ਨਗਰ, ਪੱਖੋਵਾਲ ਰੋਡ ਵਿਖੇ ਸੰਗਤਾਂ ਨੂੰ ਬੂਟੇ ਵੰਡੇ ਗਏ। ਇਸ ਸਮਾਰੋਹ ਦਾ ਅਯੋਜਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਜਵੱਦੀ ਵੱਲੋਂ ਕੀਤਾ ਗਿਆ ਸੀ।
ਦੀਵਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਨਸਾਨੀਅਤ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ। ਮੌਜ਼ੂਦਾ ਦੌਰ ‘ਚ ਜਦੋਂ ਪ੍ਰਦੂਸ਼ਣ ਤੇ ਹੋਰ ਕੁਦਰਤੀ ਮੁਸ਼ਕਿਲਾਂ ਇਕ ਵੱਡੀ ਸਮੱਸਿਆ ਬਣ ਚੁੱਕੀਆਂ ਹਨ, ਰੁੱਖ ਵਾਤਾਵਰਨ ਸੰਭਾਲ ਦੀ ਦਿਸ਼ਾ ‘ਚ ਇਕ ਅਹਿਮ ਰੋਲ ਨਿਭਾਅ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਜਿੰਦਗੀ ‘ਚ ਘੱਟੋਂ ਘੱਟ ਇਕ ਬੂਟਾ ਲਗਾਉਣ ਤੇ ਉਸਨੂੰ ਵੱਡਾ ਕਰਨ ‘ਚ ਯੋਗਦਾਨ ਦੇਣ ਦੀ ਅਪੀਲ ਕੀਤੀ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੰਗਰਾਂਦ ਦੇ ਸ਼ੁੱਭ ਮੌਕੇ ਗੁਰਦੁਆਰਾ ਸਾਹਿਬ ‘ਚ ਆਉਣ ਵਾਲੀਆਂ ਸੰਗਤਾਂ ਨੂੰ ਬੂਟੇ ਵੰਡੇ ਗਏ। ਜਿਥੇ ਹੋਰਨਾਂ ਤੋਂ ਇਲਾਵਾ, ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਜਵੱਦੀ, ਰੋਹਿਤ ਪਾਹਵਾ, ਬਲਜੀਤ ਅਹੂਜਾ, ਮਦਨ ਲਾਲ ਮਧੂ, ਅਜਾਦ ਸ਼ਰਮਾ, ਰਜਨੀਸ਼ ਚੋਪੜਾ, ਮਨਿੰਦਰਪਾਲ ਸਿੰਘ ਗੁਲਿਆਨੀ, ਗੁਰਪ੍ਰੀਤ ਸਿੰਘ ਸੋਨੂੰ, ਹਰਭਗਤ ਗਰੇਵਾਲ, ਗੁਲਸ਼ਨ ਕੁਮਾਰ, ਜਗਦੇਸ਼ ਸਿੰਘ, ਮਿਸ਼ਰਾ ਸਿੰਘ, ਅਨੂਪ ਸਿੰਘ, ਰਵਿੰਦਰ ਸਿੰਘ, ਬੀਬੀ ਬਲਵਿੰਦਰ ਕੌਰ ਖਾਲਸਾ, ਹਰਮੋਹਿੰਦਰ ਕੌਰ ਗਰਚਾ, ਸਰਨਜੀਤ ਕੌਰ, ਗੁਰਜੀਤ ਸਿੰਘ, ਜਗਦੀਸ਼ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਲਾਡੀ, ਅਮਰਪ੍ਰੀਤ ਸਿੰਘ ਵੀ ਮੌਜੂਦ ਰਹੇ।

Install Punjabi Akhbar App

Install
×