ਹੇਸਟਿੰਗਜ ਵਿਖੇ ‘ਦਾ ਇੰਡੀਅਨ ਐਸੋਸੀਏਸ਼ਨ’ (ਈਸਟ ਕੋਸਟ) ਦੀ ਸਥਾਪਨਾ-ਸਰਬ ਸੰਮਤੀ ਨਾਲ ਅਹੁਦੇਦਾਰ ਚੁਣੇ

NZ PIC 5 Nov-3(1)ਖੂਬਸੂਰਤ ਅਤੇ ਫਲਾਂ ਦੇ ਸ਼ਹਿਰ ਹੇਸਟਿੰਗਜ਼ ਵਿਖੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ‘ਦਾ ਇੰਡੀਅਨ ਐਸੋਸੀਏਸ਼ਨ ਈਸਟ ਕੋਸਟ’ (ਇਨਕਾਰਪੋਰੇਟਿਡ) ਦਾ ਗਠਨ ਕੀਤਾ ਗਿਆ ਹੈ। ਪੂਰੇ ਭਾਰਤੀ ਭਾਈਚਾਰੇ ਦੇ ਲਈ ਸਮਾਜਿਕ ਗਤੀਵਿਧੀਆਂ ਦੇ ਵਿਚ ਆਪਣਾ ਸਹਿਯੋਗ ਦੇਣ ਅਤੇ ਸਮਾਜਿਕ ਕੰਮਾਂ ਨੂੰ ਹੋਰ ਵੱਡੇ ਪੱਧਰ ਉਤੇ ਕਰਨ ਦੇ ਮਨੋਰਥ ਨਾਲ ਇਹ ਸੰਸਥਾ ਬਣਾਈ ਗਈ ਹੈ। ਸੰਸਥਾ ਦੀ ਕਾਰਜਕਾਰਨੀ ਦੇ ਵਿਚ  ਸਰਬਸੰਮਤੀ ਦੇ ਨਾਲ ਸ. ਮਹਿੰਦਰ ਸਿੰਘ ਨਾਗਰਾ ਨੂੰ ਚੇਅਰਪਰਸਨ, ਸ੍ਰੀ ਪਰਵੀਨ ਕਲੇਰ ਨੂੰ ਵਾਈਸ ਚੇਅਰਪਰਸਨ, ਸ੍ਰੀ ਰਾਣਾ ਦਨਿੰਦਰ ਸੰਧੂ ਨੂੰ ਜਨਰਲ ਸਕੱਤਰ,  ਸ. ਬਲਜੀਤ ਸਿੰਘ ਬਾਸੀ  ਨੂੰ ਡਿਪਟੀ ਸਕੱਤਰ, ਸ.ਜਰਨੈਲ ਸਿੰਘ ਜੇ.ਪੀ. ਨੂੰ ਖਜਾਨਚੀ, ਸ੍ਰੀ ਹਰਕ੍ਰਿਸ਼ਨ ਕੁਮਾਰ ਨੂੰ ਸੁੰਦਰ ਡਿਪਟੀ ਖਜਾਨਚੀ, ਸ.ਲਖਵੀਰ ਸਿੰਘ ਢਿੱਲੋਂ ਸ੍ਰੀ ਸੰਤੋਸ਼ ਕੋਮਾਰ ਥਾਮਸ ਨੂੰ ਲੋਕ ਸੰਪਰਕ ਦੀ ਜ਼ਿਮੇਵਾਰੀ ਸੌਂਪੀ ਗਈ ਹੈ। ਮੀਟਿੰਗ, ਸਟੇਜ ਸੰਚਾਲਨ ਅਤੇ ਕਾਰਜਕਾਰਨੀ ਕੋ-ਆਰਡੀਨੇਡਰ  ਦੀ ਸੇਵਾ ਸ. ਲਖਵੀਰ ਸਿੰਘ ਜੀ ਢਿਲੋਂ ਨਿਭਾਉਣਗੇ।  ਸਪੋਰਟਸ ਕੋ-ਆਰਡੀਨੇਟਰ ਸ. ਐਚ. ਐਸ. ਸੰਘਾ, ਸ. ਪਰਮਜੀਤ ਸਿੰਘ, ਸ. ਜਸਵਿੰਦਰ ਸਿੰਘ, ਸ੍ਰੀ ਅਜੀਤ ਰਾਮ, ਸ. ਬੂਟਾ ਸਿੰਘ, ਸ੍ਰੀ ਅਮਰਜੀਤ ਕੁਮਾਰ ਅਤੇ ਸ. ਗੁਰਪ੍ਰੀਤ ਸਿੰਘ ਬਣਾਏ ਗਏ ਹਨ। ਸਭਿਆਚਾਰਕ ਕੋ ਆਰਡੀਨੇਟਰ ਸ. ਲਖਬੀਲ ਸਿੰਘ ਢਿੱਲੋਂ ਤੇ ਸ. ਹਰਜਿੰਦਰ ਸਿੰਘ ਰਾਜਾ ਹੋਣਗੇ। ਮੈਂਬਰਜ਼ ਦੇ ਵਿਟ ਸ. ਰਣਜੀਤ ਸਿੰਘ ਬਾਸੀ, ਸ. ਸੁਖਵਿੰਦਰ ਸਿੰਘ ਮੰਗਾ, ਸ. ਬਲਦੇਵ ਸਿੰਘ, ਸ੍ਰੀ ਵਿਜੇ ਕੁਮਾਰ, ਸ੍ਰੀ ਮਨਜੀਤ ਕੁਮਾਰ ਅਤੇ ਸ੍ਰੀ ਸੰਦੀਪ ਕੁਮਾਰ ਸ਼ਾਮਿਲ ਹਨ। ਅਕਾਊਟੈਂਟ ਸ. ਸਰਬਜੀਤ ਸਿੰਘ ਹੇਅਰ ਹੋਣਗੇ। ਕਾਨੂੰਨੀ ਮਾਮਲੇ ਸ. ਆਲਮ ਸਿੰਘ ਤੇ ਸ. ਜਰਨੈਲ ਸਿੰਘ ਵੇਖਣਗੇ। ਬਿਜ਼ਨਸ ਸਲਾਹਕਾਰ ਸ੍ਰੀ ਡੇਵਿਡ ਜੇ. ਪੋਰਟੀਅਸ ਨੂੰ ਬਣਾਇਆ ਗਿਆ ਹੈ। ਐਸੋਸੀਏਸ਼ਨ ਸਬੰਧੀ ਕਿਸੇ ਹੋਰ ਜਾਣਕਾਰੀ ਲਈ ਸ. ਜਰਨੈਲ ਸਿੰਘ ਨੂੰ ਫੋਨ ਨੰਬਰ 021 162 4742 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×