ਵਿਕਟੋਰੀਆ ਅੰਦਰ ਲਗਾਤਾਰ ਚੌਥੇ ਦਿਨ ਕਰੋਨਾ ਕਾਰਨ ਕੋਈ ਮੌਤ ਨਹੀਂ -2 ਨਵੇਂ ਮਾਮਲੇ ਦਰਜ

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਜਾਣਕਾਰੀ ਮੁਤਾਬਿਕ, ਰਾਜ ਅੰਦਰ ਅੱਜ ਲਗਾਤਾਰ ਚੌਥੇ ਦਿਨ ਵੀ ਕੋਈ ਮੌਤ ਕੋਵਿਡ-19 ਦੇ ਇਨਫੈਕਸ਼ਨ ਕਾਰਨ ਨਹੀਂ ਹੋਈ ਜਦੋਂ ਕਿ ਬੀਤੇ 24 ਘੰਟਿਆਂ ਦੌਰਾਨ, ਇਸ ਬਿਮਾਰੀ ਦੇ ਦੋ ਨਵੇਂ ਮਾਮਲੇ ਜ਼ਰੂਰ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਪ੍ਰੀਮੀਅਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਬਾਰੇ ਨਵੀਆਂ ਘੋਸ਼ਣਾਵਾਂ ਵੀ ਕਰਨ ਵਾਲੇ ਹਨ ਅਤੇ ਸਾਰਿਆਂ ਨੂੰ ਹੀ ਇਸ ਦਾ ਇੰਤਜ਼ਾਰ ਹੈ। ਹਾਲਾਂਕਿ ਕੰਮ-ਧੰਦਿਆਂ ਵਾਲਿਆਂ ਨੂੰ ਥੋੜੀ ਉਮੀਦ ਘੱਟ ਹੈ ਪਰੰਤੂ ਕਦਮ ਅੱਗੇ ਵੱਲ ਨੂੰ ਪੁੱਟਣ ਲਈ ਹਰ ਕੋਈ ਆਸ ਲਗਾਈ ਬੈਠਾ ਹੈ। ਮੈਲਬੋਰਨ ਅੰਦਰ 14 ਦਿਨਾਂ ਦੇ ਕਰੋਨਾ ਚੱਕਰ ਦੀ ਗਿਣਤੀ ਹੁਣ ਗਿਰ ਕੇ 7.5 ਹੀ ਰਹਿ ਗਈ ਹੈ ਅਤੇ ਸਮੁੱਚੇ ਰਾਜ ਅੰਦਰ ਇਹ ਦਰ 0.5 ਹੈ। ਪ੍ਰੀਮੀਅਰ ਨੇ ਫੈਡਰਲ ਮੰਤਰੀ ਗਰੈਗ ਹੰਟ ਦੀ ਸਲਾਹ ਕਿ ਰਾਜ ਅੰਦਰ ਹੁਣ ਸਾਰਾ ਕੁੱਝ ਮੁੜ ਤੋਂ ਚਾਲੂ ਕਰ ਦੇਣਾ ਚਾਹੀਦਾ ਹੈ ਅਤੇ ਵਿਛੜੇ ਪਰਵਾਰਾਂ ਨੂੰ ਮੁੜ ਤੋਂ ਇਕੱਠੇ ਹੋਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ, ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਜਨਤਾ ਦੀ ਸਿਹਤ ਪ੍ਰਤੀ ਜ਼ਿੰਮੇਵਾਰ ਹਾਂ ਅਤੇ ਵਚਨਬੱਧ ਵੀ ਇਸ ਲਈ ਹਰ ਕਦਮ ਅਹਿਤਿਆਦ ਨਾਲ ਹੀ ਚੁੱਕਾਂਗੇ ਅਤੇ ਕੋਈ ਵੀ ਜਲਦਬਾਜ਼ੀ ਨਹੀਂ ਕਰਾਂਗੇ।

Install Punjabi Akhbar App

Install
×