ਆਸਟ੍ਰੇਲੀਆ ਅੰਦਰ ਐਂਟੀ ਕਰੋਨਾ ਵੈਕਸੀਨ ਦੇ ਵਿਤਰਣ ਦੀ ਲੈਅਬੱਧਤਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਆਸਟ੍ਰੇਲੀਆ ਅੰਦਰ ਆਉਣ ਵਾਲੇ ਸੋਮਵਾਰ ਤੋਂ ਐਂਟੀ ਕਰੋਨਾ ਵੈਕਸੀਨ (ਫਾਈਜ਼ਰ) ਦਾ ਜਨਤਕ ਤੌਰ ਤੇ ਵਿਤਰਣ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ ਸਮੁੱਚੇ ਦੇਸ਼ ਅੰਦਰ 16 ਫਾਈਜ਼ਰ ਵੈਕਸੀਨ ਦੇ ਵਿਤਰਣ ਦੇ ਕੇਂਦਰਾਂ (ਹੱਬ) ਦੀ ਸਥਾਪਨਾ ਕੀਤੀ ਗਈ ਹੈ ਜਿੱਥੋਂ ਕਿ ਇਸ ਦਵਾਈ ਦੇ ਵਿਤਰਣ ਦੇ ਪਹਿਲੇ ਹਫ਼ਤੇ ਲਈ ਕੰਮ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ, ਦੇਸ਼ ਵਿੱਚਲੇ 190 ਤੋਂ ਵੀ ਜ਼ਿਆਦਾ ਕਸਬਿਆਂ ਅੰਦਰ ਚਲ ਰਹੇ ਏਜਡ ਕੇਅਰ ਸੈਂਟਰਾਂ ਵਿੱਚਲੇ ਬਜ਼ੁਰਗਾਂ ਨੂੰ ਇਹ ਦਵਾਈ, ਵਿਤਰਣ ਦੇ ਪਹਿਲੇ ਪੜਾਅ ਦੌਰਾਨ ਦਿੱਤੀ ਜਾ ਰਹੀ ਹੈ ਅਤੇ ਇਸ ਵਾਸਤੇ 240 ਦੇ ਕਰੀਬ ਨਰਸਿੰਗ ਹੋਮਾਂ ਨੂੰ ਵੀ ਇਸ ਵਿਤਰਣ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਸਿਹਤ ਮੰਤਰੀ ਗਰੈਗ ਹੰਟ ਨੇ ਦੱਸਿਆ ਹੈ ਕਿ ਫਾਈਜ਼ਰ ਵੈਕਸੀਨ ਦੇ ਇਸ ਪਹਿਲੇ ਪੜਾਅ ਦੇ ਪਹਿਲੇ ਹਫ਼ਤੇ ਦੌਰਾਨ ਦੇਸ਼ ਅੰਦਰ 60,000 ਖੁਰਾਕਾਂ ਦੇਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਤੋਂ ਬਾਅਦ ਐਸਟ੍ਰੇਜ਼ੈਨੇਕਾ ਵੈਕਸੀਨ ਦਾ ਵਿਤਰਣ ਸ਼ਰੂ ਹੋਵੇਗਾ ਜੋ ਕਿ ਮਾਰਚ ਦੇ ਸ਼ੁਰੂ ਵਿੱਚ ਹੀ ਹੋਣ ਦੀ ਸੰਭਾਵਨਾ ਹੈ। ਅਗਲੇ ਹਫਤੇ ਦੇ ਸ਼ੁਰੂ ਤੋਂ ਹੀ ਸਿਹਤ ਕਰਮਚਾਰੀ, ਸਮੁੱਚੇ ਦੇਸ਼ ਅੰਦਰ ਇਸ ਟੀਕਾਕਰਣ ਦੀ ਸ਼ੁਰੂਆਤ ਕਰਨਗੇ ਅਤੇ ਇਹ ਪਹਿਲਾ ਪੜਾਅ ਲਗਾਤਾਰ ਆਉਣ ਵਾਲੇ 6 ਹਫ਼ਤਿਆਂ ਤੱਕ ਚਲਦਾ ਰਹੇਗਾ।

Install Punjabi Akhbar App

Install
×