ਪਿੱਛਲੇ ਹਫਤੇ ਬ੍ਰਿਸਬੇਨ ਦੇ ਕੰਗਾਰੂ ਪੁਆਇੰਟ ਤੋਂ ਹਟਾਏ ਗਏ ਸ਼ਰਣਾਰਥੀਆਂ ਦੀ ਮੈਲਬੋਰਨ ਰਵਾਨਗੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀਆਂ ਵੱਲੋਂ -ਕਾਨਮਵੈਲਥ ਵੱਲੋਂ ਦਿੱਤੀ ਗਈ ਇਜਾਜ਼ਤ ਕਿ ਸ਼ਰਣਾਰੀਥੀਆਂ ਨੂੰ ਕੁਅਰਨਟੀਨ ਫਸਿਲੀਟੀ ਵਿੱਚ ਰੱਖਿਆ ਜਾਵੇ, ਲਈ ਇਨਕਾਰ ਕਰਨ ਤੇ ਹੁਣ ਬ੍ਰਿਸਬੇਨ ਤੋਂ ਸ਼ਰਣਾਰਥੀਆਂ ਨੂੰ ਮੈਲਬੋਰਨ ਲਈ ਹਵਾਈ ਜਹਾਜ਼ ਰਾਹੀਂ ਭੇਜ ਦਿੱਤਾ ਗਿਆ ਹੈ।
ਅਜਿਹੇ 17 ਵਿਅਕਤੀ ਜੋ ਕਿ ਕੰਗਾਰੂ ਪੁਆਇੰਟ ਸੈਂਟਰਲ ਹੋਟਲ ਅਤੇ ਇੱਥੋਂ ਦੇ ਹੋਰ ਅਪਾਰਟਮੈਂਟਾਂ ਵਿੱਚ ਰੱਖੇ ਗਏ ਸਨ, ਨੂੰ ਨਾਉਰੂ ਅਤੇ ਮੈਨਸ ਆਈਲੈਂਡਾਂ ਉਪਰੋਂ, ਆਸਟ੍ਰੇਲੀਆ ਵਿੱਚ ਸਿਹਤ ਦੇ ਚੈਕਅੱਪ ਅਤੇ ਦੇਖਭਾਲ ਵਾਸਤੇ ਲਿਆਉਂਦਾ ਗਿਆ ਸੀ ਅਤੇ ਉਪਰੋਤਕ ਥਾਵਾਂ ਉਪਰ ਉਹ ਇੱਕ ਸਾਲ ਤੋਂ ਰਹਿ ਰਹੇ ਸਨ।
ਦਰਅਸਲ, ਬੀਤੇ ਸ਼ੁਕਰਵਾਰ ਨੂੰ ਹੋਟਲ ਦੇ ਮਾਲਕਾਂ, ਕੁੱਝ ਲੈਸਰਾਂ ਅਤੇ ਸਬ-ਲੈਸਰਾਂ (ਸਰਕੋ -ਜੋ ਕਿ ਫੈਡਰਲ ਸਰਕਰ ਵਾਸਤੇ ਇਮੀਗ੍ਰੇਸ਼ਨ ਡਿਟੈਸ਼ਨ ਥਾਵਾਂ ਆਦਿ ਨੂੰ ਚਲਾਉਂਦੇ ਹਨ) ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਇਸਤੋਂ ਬਾਅਦ ਬ੍ਰਿਸਬੇਨ ਇਮੀਗ੍ਰੇਸ਼ਨ ਟ੍ਰਾਂਜਿਟ ਆਵਾਸ ਫਸਿਲੀਟੀ ਉਪਰ ਉਕਤ ਸ਼ਰਣਾਰਥੀਆਂ ਨੂੰ ਲਿਜਾਇਆ ਗਿਆ ਸੀ।
ਰਫੂਜੀ ਐਕਸ਼ਨ ਕੋਲੀਸ਼ਨ ਦੇ ਬੁਲਾਰੇ -ਇਆਨ ਰਿੰਟੌਲ ਨੇ ਦੱਸਿਆ ਕਿ ਕੁਈਨਜ਼ਲੈਂਡ ਸਿਹਤ ਅਧਿਕਾਰੀਆਂ ਨੇ ਏ.ਬੀ.ਐਫ਼. ਅਤੇ ਸਰਕੋ ਨੂੰ ਸਾਫ ਕਹਿ ਦਿੱਤਾ ਹੈ ਕਿ ਬੀਟਾ (Brisbane Immigration Transit Accommodation) ਅੰਦਰ ਸ਼ਰਣਾਰਥੀਆਂ ਨੂੰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਇੱਕ ਕੁਆਰਨਟੀਨ ਫਸਿਲਟੀ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਕਤ 17 ਵਿਅਕਤੀਆਂ ਨੂੰ ਸਵੇਰ ਦੇ 4 ਵਜੇ ਉਠਾਇਆ ਗਿਆ ਅਤੇ ਬਸਾਂ ਵਿੱਚ ਬਿਠਾ ਕੇ ਸਿੱਧਾ ਏਅਰਪੋਰਟ ਲੈ ਗਏ ਅਤੇ ਮੈਲਬੋਰਨ ਦੀ ਫਲਾਈਟ ਚੜ੍ਹਾ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸ਼ਰਣਾਰਥੀਆਂ ਨੂੰ ਮੈਲਬੋਰਨ ਇਮੀਗ੍ਰੇਸ਼ਨ ਟ੍ਰਾਂਜਿਟ ਆਵਾਸ ਫਸਿਲਟੀ ਦੀ ਬਜਾਏ ਮੈਲਬੋਰਨ ਦੇ ਪਾਰਕ ਹੋਟਲ ਵਿੱਚ ਰੱਖਿਆ ਵੀ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸ਼ਰਣਾਰਥੀਆਂ ਨੂੰ ਉਨ੍ਹਾਂ ਦਾ ਸਾਮਾਨ ਚੁੱਕਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੇ ਕੱਪੜੇ, ਟਾਇਲਟ ਦੇ ਸਾਮਾਨ, ਫੋਨ ਚਾਰਜਰ, ਦਸਤਾਵੇਜ਼ ਆਦਿ ਕੰਗਾਰੂ ਪੁਆਇੰਟ ਹੋਟਲ ਵਿੱਚ ਹੀ ਪਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਹਾਲਾਤਾਂ ਅੰਦਰ ਉਨ੍ਹਾਂ ਦੇ ਸਾਮਾਨ ਕਈ ਵਾਰੀ ਗੁੰਮ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਥਾਨਾਂਤਰਣ ਸਮੇਂ ਕੁੱਝ ਵੀ ਚੁੱਕਣ ਅਤੇ ਆਪਣੇ ਨਾਲ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

Install Punjabi Akhbar App

Install
×