ਏ.ਸੀ.ਟੀ. ਵਿੱਚ ਕਰੋਨਾ ਦਾ ਮਿਲਿਆ ਇੱਕ ਮਰੀਜ਼, ਅੱਜ ਸ਼ਾਮ ਤੋਂ ਲੱਗੇਗਾ ਲਾਕਡਾਊਨ

ਮੁੱਖ ਮੰਤਰੀ ਐਂਡ੍ਰਿਊ ਬਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਆਸਟ੍ਰੇਲੀਅਨ ਕੈਪੀਟਲ ਟੈਰਿਟਰੀ ਵਿੱਚ ਕਰੋਨਾ ਦਾ ਇੱਕ ਪੀੜਿਤ ਮਿਲਣ ਤੋਂ ਬਾਅਦ ਰਾਜ ਅੰਦਰ ਇੱਕ ਹਫ਼ਤੇ ਦਾ ਲਾਕਡਾਊਨ ਐਲਾਨ ਦਿੱਤਾ ਗਿਆ ਹੈ ਅਤੇ ਇਹ ਲਾਕਡਾਊਨ ਅੱਜ ਸ਼ਾਮ ਦੇ 5ਵਜੇ ਤੋਂ ਲਾਗੂ ਹੋ ਜਾਵੇਗਾ। ਰਾਜ ਦੇ ਲੋਕ ਸਿਰਫ ਜ਼ਰੂਰੀ ਕੰਮਾਂ (ਨਿਤ-ਪ੍ਰਤੀ ਦਿਨ ਦੀਆਂ ਜ਼ਰੂਰੀ ਵਸਤੂਆਂ ਲੈਣ, ਕੰਮ-ਕਾਰ, ਸਿਹਤ ਸੰਭਾਲ, ਕੋਵਿਡ ਵੈਕਸੀਨ ਲੈਣ ਲਈ ਅਤੇ ਜਾਂ ਫੇਰ 1 ਘੰਟੇ ਦੀ ਕਸਰਤ ਆਦਿ) ਲਈ ਹੀ ਘਰਾਂ ਤੋਂ ਬਾਹਰ ਜਾ ਸਕਦੇ ਹਨ
ਉਨ੍ਹਾਂ ਕਿਹਾ ਕਿ ਉਪਰੋਕਤ ਮਾਮਲੇ ਦੇ ਸ੍ਰੋਤਾਂ ਦੀ ਜਾਂਚ ਪੜਤਾਲ ਹਾਲੇ ਜਾਰੀ ਹੈ ਅਤੇ ਇਸ ਤੋਂ ਇਲਾਵਾ ਵੇਸਟ ਵਾਟਰ ਵਿੱਚ ਵੀ ਕੋਵਿਡ-19 ਦੇ ਤੱਤ ਪਾਏ ਗਏ ਹਨ।
ਇਸ ਲਾਕਡਾਊਨ ਦੌਰਾਨ ਘਰਾਂ ਤੋਂ ਜ਼ਰੂਰੀ ਕੰਮਾਂ ਆਦਿ ਲਈ ਬਾਹਰ ਜਾਣ ਵਾਲੇ ਲੋਕਾਂ ਲਈ ਮੂੰਹ ਉਪਰ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਆਮ ਰਿਟੇਲ ਸੈਂਟਰ ਬੰਦ ਰਹਿਣਗੇ ਰੈਸਟੌਰੈਂਟ ਅਤੇ ਹੋਟਲ ਵਿੱਚ ਖਾਣ ਪੀਣ ਦਾ ਸਾਮਾਨ ਲੈ ਕੇ ਜਾਣ ਦੀ ਸੁਵਿਧਾ ਹੀ ਉਪਲੱਭਧ ਹੋਵੇਗੀ।

Welcome to Punjabi Akhbar

Install Punjabi Akhbar
×