ਨਰਿੰਦਰ ਮੋਦੀ ਦੇ ਧੰਨਵਾਦ ਲਈ ਕੀਤਾ ਵਿਸ਼ੇਸ਼ ਸਮਾਗਮ

ਸਿੱਖਸ ਆਫ ਅਮੈਰਿਕਾ ਅਤੇ ਸਿੱਖ ਆਗੂਆਂ ਨੇ ਆਯੋਜਿਤ ਕੀਤਾ ਵਿਸ਼ੇਸ਼ ਸਮਾਗਮ   

ਵਾਸ਼ਿੰਗਟਨ —ਖੇਤੀ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਮੰਨਣ ਦਾ ਵਾਅਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਨ ਲਈ ਸਿੱਖਸ ਆਫ ਅਮੈਰਿਕਾ ਤੇ ਸਿੱਖ ਆਗੂਆਂ ਵੱਲੋਂ ਵਰਜੀਨੀਆ ‘ਚ ਇਕ ਧੰਨਵਾਦ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਓਵਰਸੀਜ਼ ਫਰੈਂਡਜ਼ ਆਫ ਬੀ .ਜੇ .ਪੀ (ਓ.ਐਫ .ਬੀ .ਜੇ. ਪੀ) ਦੀ ਲੀਡਰਸ਼ਿਪ ਵੀ ਪਹੁੰਚੀ ਜਿਸਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿਉਂਕਿ ਇਸ ਲੀਡਰਸ਼ਿਪ ਨੇ ਲਗਾਤਾਰ ਪ੍ਰਧਾਨਮੰਤਰੀ  ਨਰਿੰਦਰ ਮੋਦੀ ਤਕ ਕਿਸਾਨੀ ਸੰਘਰਸ਼ ਦੀ ਹਕੀਕਤ ਪੁੱਜਦੀ ਕੀਤੀ ਸੀ ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ  ਤਿੱਨ ਖੇਤੀ ਕਾਨੂੰਨ ਵਾਪਸ ਲੈ ਕੇ ਦੇਸ਼ ਨੂੰ ਇੱਕ ਸਹੀ ਦਿਸ਼ਾ ਦਿੱਤੀ ਹੈ ਜਿਸ ਲਈ ਉਹ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਉਨ੍ਹਾਂ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ ਭਾਰਤੀ ਦੂਤਵਾਸ  ਦੇ ਕਮਿਊਨਟੀ ਮਨਿਸਟਰ ਸ੍ਰੀ ਅੰਸ਼ੂ ਸ਼ਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਜਦੋਂ ਵੀ ਸਿੱਖਸ ਆਫ ਅਮੈਰਿਕਾ ਵੱਲੋਂ ਭਾਰਤੀ ਸਰਕਾਰ ਦੇ ਨਾਂ ਮੈਮੋਰੰਡਮ ਦਿੱਤਾ ਤਾਂ ਭਾਰਤੀ ਦੂਤਾਵਾਸ ਦੇ ਪ੍ਰਸ਼ਾਸਨ  ਨੇ ਉਹ ਸਮੇਂ ਸਿਰ ਭਾਰਤ ਸਰਕਾਰ ਤੱਕ ਪੁੱਜਦਾ ਕੀਤਾ ਉਨ੍ਹਾਂ ਕਿਹਾ ਕਿ ਹੁਣ ਸਿੱਖਾਂ ਦੀਆਂ ਹੋਰ ਮੰਗਾਂ ਵੀ ਮੰਨੀਆਂ ਜਾਣ ਜਿਵੇਂ ਲਖੀਮਪੁਰ ਖੀਰੀ ‘ਚ ਆਪਣੀ ਗੱਡੀ ਨਾਲ ਕਿਸਾਨਾਂ ਨੂੰ ਦਰੜਨ ਵਾਲੇ  ਅਸ਼ੀਸ਼ ਮਿਸ਼ਰਾ ਦੇ ਮੰਤਰੀ ਪਿਤਾ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕੀਤਾ ਜਾਵੇ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਅਤੇ ਧਾਰਾ 25 ਏ ਨੂੰ ਸੰਵਿਧਾਨ ਵਿਚ ਸ਼ਾਮਲ ਕਰਕੇ ਸਿੱਖ ਧਰਮ ਨੂੰ ਵੱਖਰੇ ਧਰਮ ਵਜੋਂ ਮਾਣ  ਮਾਨਤਾ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਓਵਰਸੀਜ਼ ਫਰੈਂਡਜ਼ ਆਫ ਬੀ.ਜੇ.ਪੀ.ਦੇ ਪ੍ਰੈਜ਼ੀਡੈਂਟ ਅਡਿੱਪਾ ਪ੍ਰਸਾਦ ਦਾ ਧੰਨਵਾਦ ਕਰਦਿਆਂ ਕਿਹਾ ਕਿ  ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੰਗਾਂ ਬੀ. ਜੇ .ਪੀ .ਦੀ ਹਾਈ ਕਮਾਂਡ ਤੱਕ ਪੁੱਜਦੀਆਂ ਕੀਤੀਆਂ ਜਿਸ ਕਾਰਨ ਉਨ੍ਹਾਂ ਦਾ ਵੀ ਯੋਗਦਾਨ ਮੰਨਿਆ ਜਾਂਦਾ ਹੈ ਉਨ੍ਹਾਂ ਓ. ਐੱਫ .ਬੀ .ਜੇ .ਪੀ. ਦੇ ਸਿੱਖ  ਵਿੰਗ ਦੀ ਲੀਡਰਸ਼ਿਪ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਸਨੇ ਲਗਾਤਾਰ ਭਾਰਤੀ ਸਰਕਾਰ ਉੱਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਈ ਰੱਖਿਆ ਉਨ੍ਹਾਂ ਕਿਹਾ ਕਿ ਹੁਣ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਹਿੰਦੀਆਂ ਮੰਗਾਂ  ਵੀ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਤੱਕ ਪਹੁੰਚਾਉਣ  ਅਤੇ ਹੱਲ ਕਰਵਾਉਣ ਵਿਚ ਮੋਹਰੀ ਰੋਲ ਅਦਾ ਕਰਨ ਇਸ ਸਮਾਗਮ ਵਿੱਚ ਕੰਵਲਜੀਤ ਸਿੰਘ ਸੋਨੀ, ਚਤਰ ਸਿੰਘ, ਸਰਬਜੀਤ ਸਿੰਘ ਬਖਸ਼ੀ ,ਹਰਬੀਰ ਬੱਤਰਾ , ਪ੍ਰਭਜੋਤ ਬੱਤਰਾ ,ਡਾ. ਦਰਸ਼ਨ ਸਲੂਜਾ, ਗੁਰਵਿੰਦਰ ਸੇਠੀ ,ਸੁਰਜੀਤ ਮਾਨ, ਬਲਜਿੰਦਰ ਸਿੰਘ ਸ਼ੰਮੀ, ਸੁਖਪਾਲ ਸਿੰਘ ਧਨੋਆ ,ਵਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ

Install Punjabi Akhbar App

Install
×