ਆਰ. ਐਸ. ਏ. ਮੈਨੁਰੇਵਾ ਵੱਲੋਂ ਧੰਨਵਾਦ: 100 ਸਾਲਾ ਅੇਨਜ਼ੈਕ ਡੇਅ ਪ੍ਰੇਡ ਵਿੱਚ ਸਿੱਖ ਸੰਗਤ ਨੇ ਕੀਤੀ ਸੀ ਸ਼ਮੂਲੀਅਤ

ਬੀਤੇ ਐਤਵਾਰ ਗੁਰਦਵਾਰਾ ਨਾਨਕਸਰ ਵਿਖੇ ਸਵੇਰ ਦੇ ਦੀਵਾਨਾਂ ਵਿੱਚ ਆਰ.ਐਸ. ਏ ਮੈਨੂਰੇਵਾ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ । ਸ਼੍ਰੀ ਡੈਨਿਅਲ ਨਿਯੂਮੈਨ ਨੇ ਸਮੂਹ ਸਿੱਖ ਸੰਗਤ ਦਾ ਧੰਨਵਾਦ ਕਰਦੇ ਹੋਏ ਬਹੁ ਗਿਣਤੀ ਵਿੱਚ ਸਿੱਖਾਂ ਦੀ ਆਰ.ਐਸ. ਏ ਮੈਨੂਰੇਵਾ ਵਲੋਂ  ਆਯੋਜਤ  ਅੇਨਜ਼ੈਕ ਡੇ ਪ੍ਰੇਡ ਵਿੱਚ ਸ਼ਮੂਲੀਅਤ ਦੀ ਸ਼ਲਾਵਾ ਕੀਤੀ ਅਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਨੂੰ ਆਓੁਂਦੇ ਸਮੇਂ ਵੀ ਪ੍ਰੇਡ ਵਿੱਚ ਹਿੱਸਾ ਲੈਣ ਲਈ ਜੀ ਆਇਆਂ ਆਖਦੇ ਹਨ। ਯਾਦ ਰਹੇ ਕਿ ਅੇਨਜ਼ੈਕ ਡੇ ਦੀ 100 ਸਾਲਾ ਜਅੰਤੀ ਸਮੇਂ ਆਰ.ਐਸ. ਏ ਮੈਨੂਰੇਵਾ ਦੇ ਸੱਦੇ ਤੇ ਨਾਨਕਸਰ ਗੁਰਦੁਆਰਾ ਦੀ ਅਗਵਾਈ ਹੇਠ ਸਿੱਖ ਸੰਗਤ ਵੱਲੋਂ ਗਲਿਪੋਲੀ ਅਤੇ  ਸੰਸਾਰ ਜੰਗਾਂ ਵਿੱਚ ਸਿੱਖ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਸੀ । ਇਸ ਮੌਕੇ ਰਿਟਾਇਅਰਡ ਸਿੱਖ ਫੌਜੀ, ਬੀਬੀਆਂ ਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਪਰੇਡ ‘ਚ ਹਿੱਸਾ ਲਿਆ ਸੀ ਤੇ ਸਿੱਖ ਕੌਮ ਵੱਲੌਂ ਸ. ਪ੍ਰੀਤਮ ਸਿੰਘ ਤੇ ਸ. ਚਰਨ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।ਪਰੇਡ ਦੇਖਣ ਆਏ ਲੋਕਾਂ ਵਿੱਚ ਸਿੱਖ ਭਾਈਚਾਰੇ ਪ੍ਰਤੀ ਉਤਸ਼ਾਹ ਦੇਖਦੇ ਬਣਦਾ ਸੀ।

Install Punjabi Akhbar App

Install
×