ਬਾਪੂ ਤਰਲੋਕ ਸਿੰਘ ਅਗਵਾਨ ਦਾ ਸ਼ਰਧਾਂਜਲੀ ਸਮਾਰੋਹ: ਸੰਗਤਾਂ ਅਤੇ ਨਿਊਜ਼ੀਲੈਂਡ ਸਿੱਖ ਭਾਈਚਾਰੇ ਦਾ ਸਹਿਯੋਗ ਲਈ ਧੰਨਵਾਦ-ਭਾਈ ਸਰਵਣ ਸਿੰਘ

ਬਾਪੂ ਤਰਲੋਕ ਸਿੰਘ ਅਗਵਾਨ ਸਤਿਕਾਰਯੋਗ ਪਿਤਾ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ, ਭਾਈ ਗੁਰਨਾਮ ਸਿੰਘ ਅਗਵਾਨ, ਭਾਈ ਵਰਿਆਮ ਸਿੰਘ ਹੋਰਾਂ ਦੀ ਬੀਤੇ ਕੱਲ੍ਹ ਅੰਤਿਮ ਅਰਦਾਸ ਪਿੰਡ ਅਗਵਾਨ ਵਿਖੇ ਹੋਈ। ਇਸ ਸਮਾਗਮ ਦੇ ਵਿਚ ਜਿੱਥੇ ਤਖਤਾਂ ਦੇ ਜਥੇਦਾਰ ਸਾਹਿਬਾਨ, ਧਾਰਮਿਕ ਸੰਸਥਾਵਾਂ ਦੇ ਆਗੂ, ਰਾਜਨੀਤਕ ਤੇ ਧਾਰਮਿਕ ਆਗੂ ਪਹੁੰਚੇ ਉਥੇ ਨਿਊਜ਼ੀਲੈਂਡ ਦੀ ਸਿੱਖ ਸੰਗਤ ਨੇ ਵੀ ਅਖਬਾਰਾਂ ਦੇ ਰਾਹੀਂ ਦਿਤੇ ਗਏ ਸਪਲੀਮੈਂਟਾਂ ਜ਼ਰੀਏ ਆਪਣੀ ਸ਼ਰਧਾਂਜਲੀ ਉਪੜਦੀ ਕੀਤੀ। ਨਿਊਜ਼ੀਲੈਂਡ ਵਸਦੇ ਬਾਪੂ ਤਰਲੋਕ ਸਿੰਘ ਦੇ ਸਪੁੱਤਰ ਭਾਈ ਸਰਵਣ ਸਿੰਘ ਨੇ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ, ਸਪਲੀਮੈਂਟ ਦੇ ਰਾਹੀਂ ਹਾਜ਼ਰੀ ਲਗਵਾਉਣ ਵਾਲੀਆਂ ਸਾਰੀਆਂ ਸਿੱਖ ਸੰਸਥਾਵਾਂ ਅਤੇ ਸਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨ੍ਹਾਂ ਇਸ ਦੁੱਖ ਦੀ ਘੜੀ ਪਰਿਵਾਰ ਦੇ ਨਾਲ ਖੜ੍ਹ ਕੇ ਵੱਡਾ ਸਹਾਰਾ ਦਿੱਤਾ ਹੈ। ਸਿੱਖ ਸੰਗਤ ਵੱਲੋਂ ਭਾਈ ਭਾਈ ਗੁਰਨਾਮ ਸਿੰਘ ਦੇ ਸਿਰ ਦਸਤਾਰ ਸਜਾ ਕੇ ਪੰਥਕ ਸੇਵਾ ਸੌਂਪੀ ਗਈ। ਭਾਈ ਬਲਤੇਜ ਸਿੰਘ ਅਗਵਾਨ ਨਿਊਜ਼ੀਲੈਂਡ ਵਾਲਿਆਂ ਅਤੇ ਭਾਈ ਆਗਿਆਪਾਲ ਸਿੰਘ ਅਗਵਾਨ ਨੂੰ ਵੀ ਇਸ ਮੌਕੇ ਸਨਮਾਨਤ ਕਰਦਿਆਂ ਸੇਵਾ ਸੋਂਪੀ ਗਈ।

Install Punjabi Akhbar App

Install
×