ਠਾਕੁਰ ਦਲੀਪ ਸਿੰਘ ਵੱਲੋਂ ਭਾਰਤੀ ਆਯੁਰਵੈਦ ਇਲਾਜ ਪ੍ਰਣਾਲੀ ਦੀ ਜ਼ੋਰਦਾਰ ਵਕਾਲਤ

ਸਰੀ -ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਅਪਣਾਉਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਆਯੁਰਵੈਦ ਕਿਸੇ ਵੀ ਸਰੀਰਕ ਬੀਮਾਰੀ ਦੇ ਇਲਾਜ ਲਈ ਸਰਵਸ੍ਰੇਸ਼ਟ ਪੱਧਤੀ ਵੀ ਹੈ। ਇਸ ਨੂੰ ਸਿਰਫ ਭਾਰਤ ਦੇ ਲੋਕ ਹੀ ਨਹੀਂ ਸਗੋਂ ਅੱਜ ਅਮਰੀਕਾ, ਇੰਗਲੈਂਡ, ਯੂਰਪ ਦੇ ਵੱਡੇ ਅਤੇ ਅਮੀਰ ਦੇਸ਼ ਵੀ ਅਪਣਾ ਰਹੇ ਹਨ।
ਉਨ੍ਹਾਂ ਕਿਹਾ ਹੈ ਕਿ ਜਦੋਂ ਕਦੇ ਵੀ ਸਾਨੂੰ ਦਵਾਈਆਂ ਵਰਤਣ ਦੀ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਆਯੁਰਵੈਦਿਕ ਇਲਾਜ ਨੂੰ ਹੀ ਅਪਣਾਉਨਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਕਈ ਆਯੁਰਵੈਦਿਕ ਔਸ਼ਧੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਵੱਡੀ ਤੋਂ ਵੱਡੀ ਬੀਮਾਰੀ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਸਭ ਤੋਂ ਵੱਡੀ ਗੱਲ ਕਿ ਇਸ ਇਲਾਜ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਪਹਿਲ ਆਯੁਰਵੈਦ ਨੂੰ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਹੋਮਿਓਪੈਥੀ ਜਾਂ ਕਿਸੇ ਹੋਰ ਪੱਧਤੀ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ।
  ਉਨ੍ਹਾਂ ਚੀਨ ਦੀ ਇਕ ਤੁ (Tu) ਨਾਮੀ ਔਰਤ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਸ ਔਰਤ ਨੇ ਇਕ ਜੜੀ-ਬੂਟੀ ਤੋਂ ਬਣੀ ਔਸ਼ਧੀ ਦੀ ਖੋਜ ਕੀਤੀ, ਜਿਸ ਨਾਲ ਮਲੇਰੀਏ ਦਾ ਇਲਾਜ ਸੰਭਵ ਹੋਇਆ। ਇਸ ਖੋਜ ਲਈ ਉਸ ਨੂੰ ‘ਨੋਬਲ ਪੁਰਸਕਾਰ’ ਮਿਲਿਆ। ਇਸ ਤਰ੍ਹਾਂ ਅਸੀਂ ਵੀ ਆਪਣੀਆਂ ਆਯੁਰਵੈਦਿਕ ਜੜੀ ਬੂਟੀਆਂ ਨਾਲ ਔਸ਼ਧੀਆਂ ਦੀ ਖੋਜ ਕਰਕੇ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ ਅਤੇ ਵੱਡਾ ਨਾਮਣਾ ਖੱਟ ਸਕਦੇ ਹਾਂ। ਪਰ ਦੁੱਖ ਹੁੰਦਾ ਹੈ ਕਿ ਅਜਿਹਾ ਕਰਨ ਲਈ ਸਾਡੇ ਵਿੱਚ ਆਤਮ ਵਿਸ਼ਵਾਸ ਅਤੇ ਆਤਮ ਸਨਮਾਨ ਦੀ ਕਮੀ ਹੈ। ਅਸੀਂ ਸਵਦੇਸ਼ੀ ਵਸਤੂਆਂ ਨੂੰ ਅਪਣਾਉਨ ਤੋਂ ਹਿਚਕਚਾਉਂਦੇ ਹਾਂ ਅਤੇ ਵਿਦੇਸ਼ੀ ਵਸਤੂਆਂ ਵੱਲ ਆਕਰਸ਼ਿਤ ਹੋ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਭਾਰਤੀ ਲੋਕ ਆਪਣੀ ਸਵਦੇਸ਼ੀ ਆਯੁਰਵੈਦਿਕ ਪੱਧਤੀ ਨੂੰ ਅਪਣਾਉਨ ਲਈ ਆਪਣੇ ਵਿੱਚ ਆਤਮ ਸਨਮਾਨ ਪੈਦਾ ਕਰਨ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×