ਜੋਖਮ ਦਰ ਵਿੱਚ ਵਾਧਾ: ਪੈਰਾਸੀਟਾਮੋਲ ਦੇ ਪੈਮਾਨੇ ਵਿੱਚ ਕਟੌਤੀ

ਦੇਸ਼ ਅੰਦਰ ਵੱਧ ਪੈਰਾਸੀਟਾਮੋਲ ਲੈਣ ਨਾਲ ਹੋਣ ਵਾਲੇ ਜੋਖਮ ਦੀਆਂ ਦਰਾਂ ਵਿੱਚ ਵਾਧੇ ਨੂੰ ਦੇਖਦਿਆਂ ਹੋਇਆਂ, ਟੀ.ਜੀ.ਏ. (Therapeutic Goods Administration) ਨੇ ਪੈਨਾਡੋਲ ਅਤੇ ਹੋਰ ਪੈਰਾਸੀਟਾਮੋਲ ਵਾਲੀਆਂ ਦਵਾਈਆਂ ਵਿੱਚ ਇਸ ਦੀ ਮਾਤਰਾ ਨੂੰ ਘਟਾਉਣ ਦਾ ਵਿਚਾਰ ਬਣਾ ਲਿਆ ਹੈ। ਇਸ ਵਾਸਤੇ ਦਾਅਵਾ ਕੀਤਾ ਗਿਆ ਹੈ ਕਿ ਆਂਕੜਿਆਂ ਦੇ ਮੱਦੇਨਜ਼ਰ, ਹਰ ਸਾਲ ਇਸ ਦਵਾਈ ਦੀ ਓਵਰਡੋਜ਼ ਕਾਰਨ 225 ਆਸਟ੍ਰੇਲੀਆਈਆਂ ਨੂੰ ਹਸਪਤਾਲ ਆਦਿ ਵਿਖੇ ਭਰਤੀ ਹੋਣਾ ਪੈਂਦਾ ਹੈ ਅਤੇ 50 ਦੇ ਕਰੀਬ ਲੋਕਾਂ ਦੀ ਅਜਿਹੀਆਂ ਹਾਲਤਾਂ ਵਿੱਚ ਮੌਤ ਵੀ ਹੋ ਜਾਂਦੀ ਹੈ।
ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਲੈਣ ਵਾਲਿਆਂ ਵਿੱਚ ਨੌਜਵਾਨ ਬਾਲਿਗ ਆਦਿ ਹੁੰਦੇ ਹਨ ਜੋ ਕਿ ਸੋਚ ਸਮਝ ਕੇ ਇਹ ਦਵਾਈ ਲੈਂਦੇ ਹਨ ਅਤੇ ਇਸ ਦੀ ਓਵਰਡੋਜ਼ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਟੀ.ਜੀ.ਏ. ਹੁਣ ਇਸ ਗੱਲ ਉਪਰ ਗੌਰ ਕੀਤਾ ਜਾ ਰਿਹਾ ਹੈ ਕਿ ਇਸ ਦਵਾਈ ਦੇ ਜੋ ਪੈਕਟ ਮਿਲਦੇ ਹਨ ਉਨ੍ਹਾਂ ਵਿਚਲੇ ਕੈਪਸੂਲਾਂ ਦੀ ਮਾਤਰਾ ਨੂੰ 100 ਤੋਂ ਘਟਾ ਕੇ 32 ਕਰ ਦਿੱਤਾ ਜਾਵੇ ਪਰੰਤੂ ਫਾਰਮਾਸਿਸਟ ਆਦਿ ਦੀ ਦੇਖਰੇਖ ਵਿੱਚ 100 ਵਾਲਾ ਪੈਕਟ ਵੀ ਉਪਲੱਭਧ ਰਹੇਗਾ।
ਜ਼ਿਕਰਯੋਗ ਹੈ ਕਿ ਉਪਰੋਕਤ ਗੱਲਾਂ ਵੱਲ ਬੀਤੇ ਸਾਲ 2022 ਤੋਂ ਹੀ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਵਾਸਤੇ ਅਕਤੂਬਰ 2022 ਨੂੰ ਜਨਤਕ ਰਾਇ ਵੀ ਮੰਗੀ ਗਈ ਸੀ। ਹਾਲ ਦੀ ਘੜੀ ਇਸ ਰਾਇ ਵਾਸਤੇ 3 ਮਾਰਚ, 2023 ਤੱਕ ਦਾ ਸਮਾਂ ਰੱਖਿਆ ਗਿਆ ਹੈ ਅਤੇ ਇਸਤੋਂ ਬਾਅਦ ਟੀ.ਜੀ.ਏ. ਵੱਲੋਂ ਫੈਸਲੇ ਲੈ ਲਏ ਜਾਣਗੇ ਅਤੇ ਜਨਤਕ ਕਰ ਦਿੱਤੇ ਜਾਣਗੇ।