ਫਾਈਜ਼ਰ ਬੂਸਟਰ ਡੋਜ਼ ਨੂੰ ਆਸਟ੍ਰੇਲੀਆ ਵਿੱਚ ਪ੍ਰਵਾਨਗੀ -18 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਨੂੰ ਜਾਵੇਗੀ ਲਗਾਈ

ਟੀ.ਜੀ.ਏ. (Therapeutic Goods Administration) ਨੇ ਫਾਈਜ਼ਰ ਦੀ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਉਕਤ ਡੋਜ਼ 18 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਲਗਾਈ ਜਾ ਸਕੇਗੀ। ਪ੍ਰਧਾਨ ਮੰਤਰੀ ਨੇ ਅੱਜ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਅਗਲੇ ਹਫ਼ਤੇ ਦੇ ਵਿੱਚ ਵਿੱਚ ਹੀ ਇਸ ਬਾਰੇ ਸਾਰੀ ਪਲਾਨਿੰਗ ਕਰ ਲਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੀ ਸ਼ੁਰੂਆਤ ਵੀ ਪਹਿਲਾਂ ਦੀ ਤਰ੍ਹਾਂ -ਓਲਡ ਹੈਜਡ ਹੋਮਾਂ ਆਦਿ ਤੋਂ ਹੀ ਕੀਤੀ ਜਾਵੇਗੀ।
ਟੀ.ਜੀ.ਏ. ਨੇ ਕਿਹਾ ਹੈ ਕਿ ਬੂਸਟਰ ਡੋਜ਼ ਉਨ੍ਹਾਂ ਲੋਕਾਂ ਨੂੰ ਹੀ ਲਗਾਈ ਜਾ ਸਕਦੀ ਹੈ ਜਿਨ੍ਹਾਂ ਨੂੰ ਕਿ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਨੂੰ ਲਿਆਂ ਹੋਇਆਂ ਘੱਟੋ ਘੱਟ 6 ਮਹੀਨੇ ਦਾ ਸਮਾਂ ਹੋ ਚੁਕਿਆ ਹੈ।

Install Punjabi Akhbar App

Install
×