ਐਸਟ੍ਰੇਜ਼ੈਨੇਕਾ ਕਰੋਨਾ ਵਾਇਰਸ ਵੈਕਸੀਨ ਟੀ.ਜੀ.ਏ. ਨੇ ਕੀਤੀ ਪ੍ਰਮਾਣਿਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਟੀ.ਜੀ.ਏ. (The Therapeutic Goods Administration) ਨੇ ਦੇਸ਼ ਅੰਦਰ ਆਕਸਫਾਰਡ ਯੂਨੀਵਰਸਿਟੀ ਅਤੇ ਫਾਈਜ਼ਰ ਕੰਪਨੀ ਵੱਲੋਂ ਤਿਆਰ ਕੀਤੀ ਗਈ ਐਸਟ੍ਰੇਜ਼ੈਨੇਕਾ ਕਰੋਨਾ ਵਾਇਰਸ ਵੈਕਸੀਨ ਦੇ ਜਨਤਕ ਤੌਰ ਤੇ ਇਸਤੇਮਾਲ ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇ ਦਿੱਤੀ ਹੈ ਅਤੇ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਜ਼ਿਆਦਾ ਮਾਤਰਾ ਵਿੱਚ ਇਸੇ ਦਵਾਈ ਦੇ ਹੀ ਵਿਤਰਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਇਹ ਦਵਾਈ ਮੈਲਬੋਰਨ ਵਿਖੇ ਸੀ.ਐਸ.ਐਲ. ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਟੀ.ਜੀ.ਏ. ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਹੁਣ ਇਹ ਦਵਾਈ ਦੇਸ਼ ਅੰਦਰ 18 ਸਾਲਾਂ ਤੋਂ ਜ਼ਿਆਦਾ ਉਮਰ ਦੇ ਨਾਗਰਿਕਾਂ ਨੂੰ ਦਿੱਤੀ ਜਾਵੇਗੀ ਅਤੇ ਹੁਣ ਦੀ ਜਾਣਕਾਰੀ ਮੁਤਾਬਿਕ ਦੇਸ਼ ਅੰਦਰ ਇਸ ਦਵਾਈ ਦੀਆਂ 53.8 ਮਿਲੀਅਨ ਖੁਰਾਕਾਂ ਸੁਰੱਖਿਅਤ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਦਵਾਈ ਦੀ ਪਹਿਲੀ ਖੇਪ ਤਾਂ ਬਾਹਰੋਂ ਹੀ ਆਈ ਹੈ ਅਤੇ ਕੁੱਝ ਮਹੀਨਿਆਂ ਵਿੱਚ ਹੀ ਮੈਲਬੋਰਨ ਤੋਂ ਇਸ ਦਵਾਈ ਦਾ ਵਿਤਰਣ ਸਮੁੱਚੇ ਦੇਸ਼ ਅੰਦਰ ਸ਼ੁਰੂ ਹੋ ਜਾਵੇਗਾ। ਸਿਹਤ ਮੰਤਰੀ ਗਰੈਗ ਹੰਟ ਨੇ ਵੀ ਕਿਹਾ ਕਿ ਐਸਟ੍ਰੇਜ਼ੈਨੇਕਾ ਦਵਾਈ ਹੁਣ ਦੇਸ਼ ਅੰਦਰ ਵਿਤਰਣ ਵਾਸਤੇ ਪ੍ਰਮਾਣਿਕਤਾ ਹਾਸਿਲ ਕਰ ਚੁਕੀ ਹੈ ਅਤੇ ਜਲਦੀ ਹੀ ਇਸ ਦਾ ਵਿਤਰਣ ਸ਼ੁਰੂ ਕਰ ਦਿੱਤਾ ਜਾਵੇਗਾ। ਟੀ.ਜੀ.ਏ. ਦੇ ਮੁਖੀ, ਜੋਹਨ ਸਕੈਰਿਟ ਦਾ ਕਹਿਣਾ ਹੈ ਕਿ ਇਸ ਦਵਾਈ ਨੂੰ ਲੈਣ ਵਾਸਤੇ 18 ਤੋਂ ਉਪਰ ਦੀ ਉਮਰ ਰੱਖੀ ਗਈ ਹੈ ਅਤੇ ਜ਼ਿਆਦਾ ਉਮਰ ਦੀ ਕੋਈ ਵੀ ਸੀਮਾ ਨਿਸ਼ਚਿਤ ਨਹੀਂ ਹੈ ਅਤੇ 18 ਸਾਲ ਜਾਂ ਇਸ ਤੋਂ ਉਪਰ ਵਾਲੀ ਉਮਰ ਦਾ ਹਰ ਵਿਅਕਤੀ ਹੀ ਇਸ ਵੈਕਸੀਨ ਨੂੰ ਲੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਹਰ ਤੋਂ ਆ ਰਹੀ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੇਪ ਵਿਚਕਾਰ 12 ਹਫ਼ਤਿਆਂ ਦਾ ਫਾਸਲਾ ਹੈ ਅਤੇ ਦੂਸਰੀ ਖੇਪ ਉਦੋਂ ਹੀ ਆਵੇਗੀ।

Install Punjabi Akhbar App

Install
×