ਕ੍ਰਿਕੇਟ ਟੈਸਟ ਕਪਤਾਨ ਪੈਟ ਕਿਊਮਨਜ਼ ਦਾ ਨਾਮ ਆਇਆ ਕਰੋਨਾ ਦੇ ਨਜ਼ਦੀਕੀ ਸੰਪਰਕਾਂ ਵਿੱਚ

ਐਡੀਲੇਡ ਵਿੱਚ ਹੋਣ ਵਾਲੇ ਕ੍ਰਿਕਟ ਟੈਸਟ ਮੈਚ ਦੀ ਸੀਰੀਜ਼ ਦੇ ਦੂਸਰੇ ਮੈਚ (ਇੰਗਲੈਂਡ ਖ਼ਿਲਾਫ਼) ਤੋਂ ਮਹਿਜ਼ ਕੁੱਝ ਘੰਟੇ ਪਹਿਲਾਂ ਹੀ ਕਪਤਾਨ ਪੈਟ ਕਿਊਮਨਜ਼ ਦਾ ਨਾਮ ਕਰੋਨਾ ਵਾਲੇ ਮਰੀਜ਼ ਦੇ ਨਜ਼ਦੀਕੀ ਸੰਬੰਧਾਂ ਵਿੱਚ ਆਉਣ ਕਾਰਨ, ਉਨ੍ਹਾਂ ਨੂੰ ਕਰੋਨਾ ਵਾਲੀ ਜਾਂਚ ਦੇ ਘੇਰੇ ਵਿੱਚ ਆਉਣਾ ਪੈ ਗਿਆ ਹੈ ਅਤੇ ਖੇਡ ਵਿੱਚ ਕਪਤਾਨ ਦੀ ਗੈਰ ਹਾਜ਼ਰੀ ਤੈਅ ਹੀ ਮੰਨੀ ਜਾ ਰਹੀ ਹੈ।
ਬੀਤੇ ਕੱਲ੍ਹ, ਬੁੱਧਵਾਰ ਨੂੰ ਕਿਊਮਨਜ਼ ਨੇ ਐਡੀਲੇਡ ਦੇ ਇੱਕ ਰੈਸਟੌਰੈਂਟ ਵਿੱਚ ਡਿਨਰ ਕੀਤਾ ਅਤੇ ਉਸਦੇ ਅਗਲੇ ਟੇਬਲ ਉਪਰ ਹੀ ਇੱਕ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਆਉਣ ਕਾਰਨ ਉਹ ਇੱਕ ਦਮ ਉਥੋਂ ਚਲੇ ਗਏ ਅਤੇ ਕ੍ਰਿਕਟ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ। ਅਧਿਕਾਰੀ ਇਸ ਦੀ ਪੂਰੀ ਪੜਤਾਲ ਵਿੱਚ ਲੱਗੇ ਹਨ।
ਵੈਸੇ ਸਾਰੇ ਹੀ ਖਿਡਾਰੀ ਪੂਰੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਤੇ ਅਧਿਕਾਰਿਕ ਤੌਰ ਤੇ ਹਾਲੇ ਕੁੱਝ ਵੀ ਨਹੀਂ ਕਿਹਾ ਗਿਆ ਕਿ ਪੈਟ ਕਿਊਮਨਜ਼ ਨੇ ਪਰੋਟੋਕੋਲ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ।
ਮਾਈਕਲ ਨੈਸਰ -ਜੋ ਕਿ ਜਾਇ ਰਿਚਰਡਸਨ ਦੀ ਥਾਂ ਤੇ ਆਏ ਸਨ, ਪੈਟ ਦੀ ਥਾਂ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਐਡੀਲੇਡ ਵਿੱਚ ਵੀ ਕਰੋਨਾ ਦੇ ਮਰੀਜ਼, ਬੀਤੇ ਇੱਕ ਹਫ਼ਤੇ ਤੋਂ ਵੱਧ ਰਹੇ ਹਨ ਅਤੇ ਬੀਤੇ ਕੱਲ੍ਹ ਇੱਕ ਦਿਨ ਵਿੱਚ ਹੀ 25 ਕਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

Install Punjabi Akhbar App

Install
×